ਔਰਤ ਨੂੰ ਡਿਜੀਟਲ ਪ੍ਰਿੰਟ ਵਾਲੇ ਕੱਪੜੇ ਪਾਉਣੇ ਪਏ ਭਾਰੀ, ਲੋਕਾਂ ਨੇ ਕੀਤੀ ਜਾਨੋਂ ਮਾਰਨ ਦੀ ਕੋਸ਼ਿਸ਼ (ਵੀਡੀਓ)

02/26/2024 11:16:55 AM

ਲਾਹੌਰ - ਪਾਕਿਸਤਾਨ ਦੇ ਲਾਹੌਰ 'ਚ ਭੀੜ ਵੱਲੋਂ ਇੱਕ ਔਰਤ 'ਤੇ ਹਮਲਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਔਰਤ ਦੇ ਕੱਪੜਿਆਂ 'ਤੇ ਕੁਝ ਅਰਬੀ ਸ਼ਬਦ ਲਿਖੇ ਹੋਏ ਸਨ। ਲੋਕਾਂ ਨੇ ਇਨ੍ਹਾਂ ਸ਼ਬਦਾਂ ਨੂੰ ਕੁਰਾਨ ਦੀਆਂ ਆਇਤਾਂ ਸਮਝ ਲਿਆ। ਇਸ ਤੋਂ ਬਾਅਦ ਭੀੜ ਨੇ ਔਰਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਭੀੜ ਦਾ ਕਹਿਣਾ ਸੀ ਕਿ ਔਰਤ ਦੇ ਕੱਪੜਿਆਂ 'ਤੇ ਕੁਰਾਨ ਦੀਆਂ ਪਵਿੱਤਰ ਆਇਤਾਂ ਲਿਖੀਆਂ ਹੋਈਆਂ ਹਨ। ਇਹ ਇਸਲਾਮ ਧਰਮ ਦਾ ਮਜ਼ਾਕ ਹੈ। ਔਰਤ ਨੇ ਈਸ਼ਨਿੰਦਾ ਕੀਤੀ ਹੈ, ਜਿਸ ਲਈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਹੈਰੀਟੇਜ ਸਟਰੀਟ ’ਤੇ ਲਾਇਆ ਪੱਕਾ ਮੋਰਚਾ, ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਦੀ ਕੀਤੀ ਮੰਗ

 

ਉਥੇ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ASP ਸਈਦਾ ਸ਼ਾਹਰਾਬਾਨੋ ਨਕਵੀ ਨੇ ਔਰਤ ਨੂੰ ਭੀੜ ਤੋਂ ਬਚਾਇਆ। ASP ਸਈਦਾ ਨੇ ਕਿਹਾ ਔਰਤ ਨੇ ਜਿਹੜੇ ਕੱਪੜੇ ਪਾਏ ਹੋਏ ਸਨ, ਉਸ 'ਤੇ ਅਰਬੀ ਦੇ ਸਾਧਾਰਨ ਸ਼ਬਦ ਲਿਖੇ ਹੋਏ ਸਨ। ਇਸ ਵਿੱਚ ਕੁਰਾਨ ਦੀ ਕੋਈ ਆਇਤ ਨਹੀਂ ਲਿਖੀ ਹੋਈ ਸੀ। ਹਾਲਾਂਕਿ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਪੀੜਤ ਔਰਤ ਨੇ ਮੌਲਵੀਆਂ ਦੇ ਸਾਹਮਣੇ ਮੁਆਫੀ ਮੰਗ ਲਈ। ਉਸ ਨੇ ਇਹ ਵੀ ਕਿਹਾ ਕਿ ਉਸਦਾ ਇਰਾਦਾ ਕਿਸੇ ਨੂੰ ਨਾਰਾਜ਼ ਕਰਨਾ ਨਹੀਂ ਸੀ ਅਤੇ ਉਹ ਭਵਿੱਖ ਵਿੱਚ ਅਜਿਹੇ ਕੱਪੜੇ ਨਹੀਂ ਪਹਿਨੇਗੀ। ਉਹ ਇੱਕ ਸੱਚੀ ਮੁਸਲਿਮ ਹੈ ਅਤੇ ਕਦੇ ਵੀ ਈਸ਼ਨਿੰਦਾ ਵਾਲਾ ਕੰਮ ਨਹੀਂ ਕਰੇਗੀ। ਇਸ ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਏ.ਐੱਸ.ਪੀ. ਸਈਦਾ ਔਰਤ ਨੂੰ ਬਚਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ।

ਇਹ ਵੀ ਪੜ੍ਹੋ: ਇਮਾਰਤ ਵਿਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜ ਗਏ 15 ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News