ਭੀੜ ਨੇ ਕੁਫ਼ਰ ਦੇ ਦੋਸ਼ੀ ਦੀ ਲਾਸ਼ ਨੂੰ ਸਾੜ ਦਿੱਤਾ, ਪਰਿਵਾਰ ਨੂੰ ਦਫ਼ਨਾਉਣ ਤੋਂ ਰੋਕਿਆ
Friday, Sep 20, 2024 - 05:35 PM (IST)

ਕਰਾਚੀ (ਪੀ. ਟੀ. ਆਈ.)- ਪਾਕਿਸਤਾਨ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਿੰਧ ਸੂਬੇ ਵਿਚ ਈਸ਼ਨਿੰਦਾ ਦੇ ਦੋਸ਼ੀ ਇਕ ਡਾਕਟਰ ਦੀ ਲਾਸ਼ ਨੂੰ ਭੀੜ ਨੇ ਸਾੜ ਦਿੱਤਾ। ਗੁੱਸੇ ਵਿਚ ਆਈ ਭੀੜ ਨੇ ਡਾਕਟਰ ਦੇ ਪਰਿਵਾਰ ਪਰਿਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ ਸੀ। ।
ਡਾਕਟਰ ਸ਼ਾਹਨਵਾਜ਼ ਕੰਬਰ ਸਿੰਧ ਪ੍ਰਾਂਤ ਵਿੱਚ ਪੁਲਸ ਨਾਲ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ, ਜਿਸ 'ਤੇ ਈਸ਼ਨਿੰਦਾ ਦੇ ਇਲਜ਼ਾਮ ਲੱਗੇ ਸਨ। ਇਲਜ਼ਾਮਾਂ ਕਾਰਨ ਜਾਨ ਬਚਾਉਣ ਲਈ ਉਸਨੂੰ ਕਰਾਚੀ ਤੋਂ ਲਗਭਗ 250 ਕਿਲੋਮੀਟਰ ਉੱਤਰ-ਪੂਰਬ ਵਿੱਚ ਮੀਰਪੁਰਖਾਸ ਨੇੜੇ ਭੱਜਣ ਲਈ ਮਜਬੂਰ ਹੋਣਾ ਪਿਆ ਸੀ।ਪੁਲਸ ਅਨੁਸਾਰ ਡਾਕਟਰ ਦੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ ਅਤੇ ਗ੍ਰਿਫਤਾਰ ਹੋਣ ਤੋਂ ਬਚਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਈਸ਼ਨਿੰਦਾ ਮਾਮਲੇ 'ਚ ਇਸਾਈ ਔਰਤ ਨੂੰ ਮੌਤ ਦੀ ਸਜ਼ਾ
ਵੀਰਵਾਰ ਸ਼ਾਮ ਕੰਬਰ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਮ੍ਰਿਤਕ ਵਿਅਕਤੀ ਆਪਣੇ ਪਿੱਛੇ ਤਿੰਨ ਪੁੱਤਰ, ਇੱਕ ਧੀ ਅਤੇ ਪਤਨੀ ਛੱਡ ਗਿਆ ਹੈ। ਸਥਾਨਕ ਪੁਲਸ ਅਧਿਕਾਰੀ ਸ਼ਕੂਰ ਰਸ਼ੀਦ ਨੇ ਦੱਸਿਆ, "ਪਰਿਵਾਰ ਲਾਸ਼ ਨੂੰ ਦਫ਼ਨਾਉਣ ਲਈ ਆਪਣੇ ਜੱਦੀ ਪਿੰਡ ਜਨਹੇਰੋ ਲੈ ਕੇ ਆਇਆ ਸੀ ਪਰ ਉੱਥੇ ਭੀੜ ਨੇ ਲਾਸ਼ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ।"ਰਸ਼ੀਦ ਨੇ ਦੱਸਿਆ ਕਿ ਭੀੜ ਨੂੰ ਦੇਖਦਿਆਂ ਪਰਿਵਾਰ ਦੇ ਮੈਂਬਰ ਲਾਸ਼ ਨੂੰ ਬਿਨਾਂ ਦਫ਼ਨਾਏ ਆਪਣੀ ਜਾਨ ਬਚਾ ਕੇ ਭੱਜ ਗਏ। ਫਿਰ ਭੀੜ ਨੇ ਪਿੱਛੇ ਛੱਡੀਆਂ ਗਈਆਂ ਕਾਰਾਂ ਵਿੱਚੋਂ ਇੱਕ ਵਿੱਚ ਲਾਸ਼ ਲੱਭੀ ਅਤੇ ਇਸਨੂੰ ਅੱਗ ਲਗਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।