ਕੈਨੇਡਾ ਟੋਰਾਂਟੋ ''ਚ ਐੱਮ. ਐੱਲ. ਬੀ. ਦੇ ਆਯੋਜਨ ਲਈ ਤਿਆਰ
Thursday, Jun 25, 2020 - 10:54 AM (IST)
ਟੋਰਾਂਟੋ- ਕੈਨੇਡਾ ਸਰਕਾਰ ਇਨ੍ਹਾਂ ਗਰਮੀਆਂ ਵਿਚ ਟੋਰਾਂਟੋ ਵਿਚ ਮੇਜਰ ਲੀਗ ਬੇਸਬਾਲ (ਐੱਮ. ਐੱਲ. ਬੀ.) ਦਾ ਆਯੋਜਨ ਕਰਨ ਲਈ ਤਿਆਰ ਹੈ ਪਰ ਕੈਨੇਡਾ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਲੀਗ ਨੇ ਦੱਸਿਆ ਕਿ ਸਿਹਤ ਅਧਿਕਾਰੀਆਂ ਨੂੰ ਜ਼ਰੂਰੀ ਯੋਜਨਾ ਨਹੀਂ ਸੌਂਪੀ ਹੈ।
ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਜੇਕਰ ਐੱਮ. ਐੱਲ. ਬੀ. ਲੀਗ ਨੂੰ ਦੋਬਾਰਾ ਸ਼ੁਰੂ ਕਰਨ ਦੀ ਸਵਿਕਾਰਯੋਗ ਯੋਜਨਾ ਸਰਕਾਰ ਨੂੰ ਸੌਂਪਦੀ ਹੈ ਤਾਂ ਉਸ ਨੂੰ ਉਸੇ ਤਰ੍ਹਾਂ ਦਾ ਛੋਟ ਪੱਤਰ ਦਿੱਤਾ ਜਾ ਸਕਦਾ ਹੈ ਜਿਵੇਂ ਕਿ ਨੈਸ਼ਨਲ ਹਾਕੀ ਲੀਗ ਨੂੰ ਦਿੱਤਾ ਗਿਆ ਹੈ। ਪਰ ਸਰਕਾਰ ਨੇ ਕਿਹਾ ਹੈ ਕਿ ਉਸ ਨੂੰ ਐੱਮ. ਐੱਲ. ਬੀ. ਵਲੋਂ ਕੋਈ ਪ੍ਰਸਤਾਵ ਨਹੀਂ ਮਿਲਿਆ। ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਉਸ ਨੂੰ ਇਸ ਮਾਮਲੇ ਵਿਚ ਜਨਤਕ ਬਿਆਨ ਦੇਣ ਦਾ ਅਧਿਕਾਰੀ ਨਹੀਂ ਹੈ। ਐੱਮ. ਐੱਲ. ਬੀ. ਨੇ ਮੰਗਲਵਾਰ ਰਾਤ ਘੋਸ਼ਣਾ ਕੀਤੀ ਸੀ ਕਿ ਉਸ ਦਾ 60 ਮੈਚਾਂ ਦਾ ਨਿਯਮਤ ਸੈਸ਼ਨ ਖਾਲੀ ਸਟੇਡੀਅਮ ਵਿਚ 23 ਜਾਂ 24 ਜੁਲਾਈ ਤੋਂ ਸ਼ੁਰੂ ਹੋਵੇਗਾ।