ਚੀਨ ਦੇ ਹੱਥੋਂ ਨਿਕਲ ਰਿਹਾ ਮਾਇਟਕੀਨਾ ਆਰਥਿਕ ਵਿਕਾਸ ਖੇਤਰ

08/08/2020 3:34:38 AM

ਯਾਂਗੂਨ - ਬੈਲਟ ਐਂਡ ਰੋਡ ਇੰਸ਼ੀਏਟਿਵ (ਬੀ. ਆਰ. ਆਈ.) ਸਬੰਧਤ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਇਕ ਲੜੀ ਦੇ ਨਾਲ ਚੀਨ ਦਾ ਸਿਰਦਰਦ ਆਪਣੇ ਦੱਖਣੀ ਗੁਆਂਢੀ ਮਿਆਂਮਾਰ ’ਚ ਲਗਾਤਾਰ ਵਧ ਰਿਹਾ ਹੈ। ਇਸ ਨਾਲ ਚੀਨ ਨੂੰ ਬੰਗਾਲ ਦੀ ਖਾੜੀ ਤਕ ਪਹੁੰਚ ਬਣਾਉਣ ਲਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯਾਂਗੂਨ ਮੈਗਾ ਸਿਟੀ ਪ੍ਰਾਜੈਕਟ ਤੋਂ ਬਾਅਦ ਹੁਣ ਚੀਨ ਵਲੋਂ ਵਿੱਤ ਪੋਸ਼ਿਤ ਮਾਇਟਕੀਨਾ ਆਰਥਿਕ ਵਿਕਾਸ ਖੇਤਰ (ਐੱਮ. ਈ. ਡੀ. ਜੈੱਡ) ਮਿਆਂਮਾਰ ਦੇ ਕਾਚਿਨ ਸੂਬੇ ’ਚ ਹਾਲ ਦੇ ਹਫਤਿਆਂ ’ਚ ਸਰਕਾਰ ਅਤੇ ਸਥਾਨਕ ਨਿਵਾਸੀਆਂ ਦੇ ਦਖਲ ਕਾਰਣ ਠੰਡੇ ਬਸਦੇ ’ਚ ਚਲਾ ਗਿਆ ਹੈ। ਮਾਹਰਾਂ ਮੁਤਾਬਕ ਮਾਇਟਕੀਨਾ ਆਰਥਿਕ ਵਿਕਾਸ ਖੇਤਰ ਚੀਨ ਦੇ ਹਥੋਂ ਨਿਕਲ ਰਿਹਾ ਹੈ।

ਮਿਆਂਮਾਰ ਸਰਕਾਰ ਅਤੇ ਚੀਨੀ ਫਰਮ ਵਿਚਾਲੇ ਗੰਭੀਰ ਮਤਭੇਦਾਂ ਦੇ ਬਾਵਜੂਦ ਇਸ ਪ੍ਰਾਜੈਕਟ ਲਈ 2018 ’ਚ ਐੱਮ. ਓ. ਯੂ. ’ਤੇ ਦਸਤਖਤ ਕੀਤੇ ਗਏ ਸਨ ਅਤੇ 2021 ਤਕ ਇਸਨੂੰ ਤਿਆਰ ਹੋਣਾ ਸੀ। ਇਹ ਵੀ ਪਤਾ ਲੱਗਾ ਹੈ ਕਿ ਸਮਝੌਤਾ ਮੈਮੋਰੰਡਮ ਤੋਂ ਬਾਅਦ ਚੀਨੀ ਡੈਵਲਪਰ ਦਾ ਪੱਖ ਲਿਆ ਗਿਆ ਸੀ। 70 ਸਾਲ ਤਕ ਮਿਆਂਮਾਰ ਦੇ ਕਾਚਿਨ ਸੂਬੇ ’ਚ ਇਕਮਾਤਰ ਆਰਥਿਕ ਖੇਤਰ ਹੋਣ ਬਾਰੇ ਚੀਨ ਦੀ ਸਖ਼ਤ ਸਥਿਤੀ ਨੇ ਯਾਂਗੂਨ ਦੇ ਮਨ ’ਚ ਵੀ ਸ਼ੱਕ ਪੈਦਾ ਕਰ ਦਿੱਤਾ ਹੈ।


Khushdeep Jassi

Content Editor

Related News