ਤਕਨੀਕ ਦਾ ਕਮਾਲ : ਕੋਰੋਨਾ ਵਾਇਰਸ ਨੂੰ ਸਾੜ ਕੇ ਸਵਾਹ ਕਰੇਗਾ ਇਹ ਮਾਸਕ

Saturday, Oct 24, 2020 - 12:38 PM (IST)

ਤਕਨੀਕ ਦਾ ਕਮਾਲ : ਕੋਰੋਨਾ ਵਾਇਰਸ ਨੂੰ ਸਾੜ ਕੇ ਸਵਾਹ ਕਰੇਗਾ ਇਹ ਮਾਸਕ

ਵਾਸ਼ਿੰਗਟਨ- ਕੀ ਤੁਸੀਂ ਅਜਿਹੇ ਮਾਸਕ ਬਾਰੇ ਸੁਣਿਆ ਹੈ, ਜੋ ਕੋਰੋਨਾ ਵਾਇਰਸ ਤੋਂ ਤੁਹਾਨੂੰ ਬਚਾਏ ਹੀ ਨਾ ਸਗੋਂ ਇਸ ਨੂੰ ਸਾੜ ਕੇ ਸਵਾਹ ਵੀ ਕਰ ਦੇਵੇ। ਅਜਿਹਾ ਇਕ ਮਾਸਕ ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ ਦੇ ਸੋਧਕਾਰਾਂ ਨੇ ਬਣਾਇਆ ਹੈ। ਉਨ੍ਹਾਂ ਨੇ ਤਾਂਬੇ ਦੀ ਜਾਲੀ ਵਾਲਾ ਇਕ ਮਾਸਕ ਬਣਾਇਆ ਹੈ, ਜੋ ਨੱਕ-ਮੂੰਹ ਵਿਚੋਂ ਨਿਕਲਣ ਵਾਲੀਆਂ ਪਾਣੀਆਂ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ।

ਇਸ ਮਾਸਕ ਵਿਚ ਲੱਗੀ ਤਾਂਬੇ ਦੀ ਜਾਲੀ 194 ਡਿਗਰੀ ਫਾਰਨਹੀਟ (ਤਕਰੀਬਨ 90 ਡਿਗਰੀ ਸੈਲਸੀਅਸ) 'ਤੇ ਤਪਦੀ ਰਹਿੰਦੀ ਹੈ, ਜੋ ਵਾਇਰਸ ਨੂੰ ਖਤਮ ਕਰਨ ਲਈ ਕਾਫੀ ਹੈ। ਨਿਰਮਾਤਾਵਾਂ ਨੇ ਇਸ ਨੂੰ ਨਿਊਪ੍ਰੀਨ ਨਾਲ ਤਿਆਰ ਕੀਤਾ ਹੈ, ਜੋ ਚਮੜੀ ਨੂੰ ਸੜਨ ਤੋਂ ਬਚਾਉਂਦਾ ਹੈ। ਮਾਸਕ ਨਾਲ ਜੁੜੀ ਸੋਧ ਨੂੰ 'ਬਾਇਰੇਕਸਿਵ ਰਿਪੋਜਟਰੀ' ਰਸਾਲੇ ਵਿਚ ਛਾਪਿਆ ਗਿਆ ਹੈ। 

ਮਾਹਰਾਂ ਨੇ ਦੱਸਿਆ ਕਿ ਇਸ ਨੂੰ ਧੋਣ, ਸੁਕਾਉਣ ਜਾਂ ਧੁੱਪ ਵਿਚ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਵਿਗਿਆਨੀਆਂ ਨੇ ਇਸ 'ਤੇ ਹੋਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਐੱਨ-95 ਮਾਸਕ ਨਾਲੋਂ ਵਧੇਰੇ ਹੋਵੇਗੀ। ਮਾਹਰਾਂ ਮੁਤਾਬਕ ਮਾਸਕ ਵਾਇਰਸ ਨੂੰ ਉਸ ਦੇ ਆਕਾਰ ਦੇ ਹਿਸਾਬ ਨਾਲ ਜਾਂ ਫਿਰ ਇਲੈਕਟ੍ਰੋਨਿਕ ਚਾਰਜ ਦੀ ਮਦਦ ਨਾਲ ਛਾਨਣ ਦਾ ਕੰਮ ਕਰਦਾ ਹੈ। ਹਾਲਾਂਕਿ, ਇਹ ਮਾਸਕ ਰਸਤਾ ਰੋਕਣ ਦੀ ਥਾਂ ਮਾਸਕ ਨੂੰ ਤਾਂਬੇ ਦੀ ਤਪਦੀ ਜਾਲੀ ਵਿਚੋਂ ਲੰਘਣ ਦਿੰਦਾ ਹੈ, ਜੋ ਉਸ ਦੀ ਮਾਸਕ ਸਮਰੱਥਾ ਲਈ ਜ਼ਿੰਮੇਵਾਰ ਸਪਾਈਕ ਪ੍ਰੋਟੀਨ ਨੂੰ ਖਤਮ ਕਰ ਦਿੰਦਾ ਹੈ। 


author

Lalita Mam

Content Editor

Related News