ਕੈਨੇਡਾ : ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਹੀ ਅਧਿਆਪਕ ਹੋਏ ਨਾਰਾਜ਼, ਰੱਖੀ ਇਹ ਮੰਗ

Wednesday, Sep 09, 2020 - 10:56 AM (IST)

ਕੈਨੇਡਾ : ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਹੀ ਅਧਿਆਪਕ ਹੋਏ ਨਾਰਾਜ਼, ਰੱਖੀ ਇਹ ਮੰਗ

ਮਿਸੀਸਾਗਾ- ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਚ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਹੀ ਕੁਝ ਅਧਿਆਪਕਾਂ ਨੇ ਸਰਕਾਰ ਅੱਗੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। 

ਮਿਸੀਸਾਗਾ ਦੇ ਹਾਈ ਸਕੂਲ ਦੇ ਕੁਝ ਸਟਾਫ ਮੈਂਬਰਾਂ ਨੇ ਕਿਹਾ ਕਿ ਉਹ ਤਦ ਤੱਕ ਕੰਮ ਨਹੀਂ ਕਰਨਗੇ ਜਦ ਤੱਕ ਉਨ੍ਹਾਂ ਨੂੰ ਵਧੀਆ ਮਾਸਕ ਉਪਲੱਬਧ ਨਹੀਂ ਕਰਵਾਏ ਜਾਂਦੇ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧ ਵਧੀਆ ਨਹੀਂ ਕੀਤੇ ਗਏ, ਜਿਸ ਕਾਰਨ ਉਹ ਸਕੂਲਾਂ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਿੰਸੀਪਲ ਨੇ ਇਕ ਦਿਨ ਲਈ ਵਧੀਆ ਮਾਸਕ ਉਪਲੱਬਧ ਕਰਵਾ ਦਿੱਤੇ ਹਨ ਪਰ ਪੂਰੇ ਹਫਤੇ ਲਈ ਇਹ ਨਹੀਂ ਹਨ। 

ਡਫਰਿਨ ਪੀਲ ਕੈਥੋਲਿਕ ਸਕੂਲ ਬੋਰਡ ਦੇ ਬੁਲਾਰੇ ਬਰੂਸ ਕੈਂਪਬੈਲ ਨੇ ਕਿਹਾ ਕਿ ਅਧਿਆਪਕਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਮਾਸਕ ਦਾ ਬ੍ਰਾਂਡ ਹੈਲਥ ਕੈਨੇਡਾ ਦੇ ਨਿਯਮਾਂ ਮੁਤਾਬਕ ਸੀ। ਸਿਹਤ ਤੇ ਸੁਰੱਖਿਆ ਅਧਿਕਾਰੀ ਇਸ ਮਸਲੇ 'ਤੇ ਸਟਾਫ ਨਾਲ ਸਹਿਯੋਗ ਬਣਾ ਕੇ ਗੱਲਬਾਤ ਕਰ ਰਹੇ ਹਨ। 

ਸੰਘੀ ਤੇ ਸੂਬਾਈ ਸਰਕਾਰਾਂ ਵਲੋਂ ਸਕੂਲ ਬੋਰਡ ਨੂੰ ਸਕੂਲ ਸਟਾਫ ਲਈ 90 ਮਿਲੀਅਨ ਡਾਲਰ ਦੇ ਸੁਰੱਖਿਆ ਉਪਕਰਣ ਉਪਲੱਬਧ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਕੂਲਾਂ ਦੇ ਬੱਸ ਡਰਾਈਵਰਾਂ ਨੂੰ ਮਾਸਕ ਤੇ ਦਸਤਾਨੇ ਉਪਲੱਬਧ ਕਰਵਾਏ ਗਏ ਹਨ। 


author

Lalita Mam

Content Editor

Related News