ਐਂਟਾਰਕਟਿਕਾ ''ਚ ਗੁੰਮ ਹੋਇਆ ''ਪਰਸ 53 ਸਾਲ ਬਾਅਦ ਮਿਲਿਆ''
Tuesday, Feb 09, 2021 - 01:17 AM (IST)
ਕੈਲੀਫੋਰਨੀਆ (ਇੰਟ) - ਪਾਲ ਗ੍ਰਿਸ਼ਮ ਨੇ ਐਂਟਾਰਕਟਿਕਾ ਵਿਚ ਆਪਣਾ ਪਰਸ ਗੁਆ ਦਿੱਤਾ ਸੀ ਅਤੇ ਉਹ ਇਸ ਗੱਲ ਨੂੰ ਭੁੱਲ ਵੀ ਚੁੱਕੇ ਸਨ ਪਰ 53 ਸਾਲ ਬਾਅਦ 91 ਸਾਲਾ ਗ੍ਰਿਸ਼ਮ ਨੂੰ ਅਮਰੀਕੀ ਸਮੁੰਦਰੀ ਫੌਜ ਨਾਲ ਮੌਸਮ ਵਿਗਿਆਨੀ ਦੇ ਤੌਰ 'ਤੇ ਆਪਣੀ 13 ਮਹੀਨੇ ਦੀ ਅਸਾਈਨਮੈਂਟ ਦੇ ਮੀਮੋ ਦੇ ਨਾਲ ਹੀ ਆਪਣਾ ਪਰਸ ਮਿਲ ਗਿਆ। 30 ਜਨਵਰੀ ਨੂੰ ਪਰਸ ਹਾਸਲ ਕਰਨ ਤੋਂ ਬਾਅਦ ਗ੍ਰਿਸ਼ਮ ਨੇ ਸੈਨ ਡਿਆਗੋ ਯੂਨੀਅਨ-ਟ੍ਰਿਬਿਊਨ ਨੂੰ ਕਿਹਾ ਕਿ ਮੈਂ ਪਰਸ ਵਾਪਸ ਪਾ ਕੇ ਹੈਰਾਨ ਰਹਿ ਗਿਆ। ਸੈਨ ਡਿਆਗੋ ਦੇ ਵਾਸੀ ਗ੍ਰਿਸ਼ਮ ਨੂੰ 1968 ਦੇ ਨੇੜੇ-ਤੇੜੇ ਗੁਆਚੇ ਪਰਸ ਵਿਚੋਂ ਆਪਣਾ ਸਮੁੰਦਰੀ ਫੌਜ ਦਾ ਪਛਾਣ ਪੱਤਰ ਅਤੇ ਕੁਝ ਹੋਰ ਸਮਾਨ ਮਿਲਿਆ। 1948 ਵਿਚ ਸਮੁੰਦਰੀ ਫੌਜ ਵਿਚ ਸ਼ਾਮਲ ਹੋਏ ਗ੍ਰਿਸ਼ਮ ਨੂੰ 'ਅਪ੍ਰੇਸ਼ਨ ਡੀਪ ਫ੍ਰੀਜ਼ਰ' ਅਧੀਨ ਐਂਟਾਰਕਟਿਕਾ ਭੇਜਿਆ ਗਿਆ ਸੀ। ਉਨ੍ਹਾਂ ਨੇ ਆਪਣਾ ਬ੍ਰਾਊਨ ਲੈਦਰ ਵਾਲਾ ਪਰਸ 1968 ਦੇ ਕਰੀਬ ਗੁਆ ਦਿੱਤਾ ਸੀ ਅਤੇ ਭੁੱਲ ਗਏ ਸੀ। 2014 ਵਿਚ ਜਦ ਰੋਸ ਆਈਲੈਂਡ ਦੇ ਮੈਕੁਮਰਡੋ ਸਟੇਸ਼ਨ 'ਤੇ ਇਕ ਇਮਾਰਤ ਨੂੰ ਤਬਾਹ ਕੀਤਾ ਜਾ ਰਿਹਾ ਸੀ ਤਾਂ ਲਾਕਰ ਦੇ ਪਿੱਛੇ ਉਨ੍ਹਾਂ ਦਾ ਪਰਸ ਮਿਲ ਗਿਆ। ਇਸ ਤੋਂ ਬਾਅਦ ਪੇਸ਼ੇਵਰ ਜਾਸੂਸਾਂ ਦੀ ਟੀਮ ਅਤੇ ਐੱਨ. ਜੀ. ਓ. ਇੰਡੀਆਨਾ ਸਪ੍ਰਿਟ ਦੇ ਬਰੁਸ ਮੈਕੀ ਨੇ ਗ੍ਰਿਸ਼ਮ ਨੂੰ ਲੱਭਿਆ ਅਤੇ ਉਨ੍ਹਾਂ ਨੂੰ ਪਰਸ ਵਾਪਸ ਕੀਤਾ।
ਇਹ ਖ਼ਬਰ ਪੜ੍ਹੋ- ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।