ਬਿ੍ਰਟੇਨ ''ਚ ਲਾਪਤਾ ਹੋਇਆ ਭਾਰਤੀ ਮੂਲ ਦਾ ਵਿਅਕਤੀ, ਪੁਲਸ ਕਰ ਰਹੀ ਭਾਲ

04/03/2020 8:57:03 PM

ਲੰਡਨ - ਬਿ੍ਰਟੇਨ ਵਿਚ ਪੁਲਸ ਕੁਝ ਦਿਨ ਪਹਿਲਾਂ ਲਾਪਤਾ ਹੋਏ ਇਕ ਭਾਰਤੀ ਮੂਲ ਦੇ ਵਿਅਕਤੀ ਦੀ ਭਾਲ ਲਈ ਡ੍ਰੋਨ ਦੀ ਮਦਦ ਲੈ ਰਹੀ ਹੈ। ਜਸਵੀਰ ਲੀਡਰ (58) ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਸਿਹਤ ਠੀਕ ਨਹੀਂ ਰਹਿੰਦੀ ਸੀ ਅਤੇ ਉਹ ਲਿਸੇਸਟਰ ਸ਼ਹਿਰ ਵਿਚ ਆਪਣੇ ਘਰ ਤੋਂ ਬਿਨਾਂ ਦਵਾਈ ਖਾਂਦੇ ਨਿਕਲ ਗਏ। ਲਿਸੇਸਟਸ਼ਾਇਰ ਪੁਲਸ ਨੇ ਲੀਡਰ ਦਾ ਹੁਲਿਆ, ਉਨ੍ਹਾਂ ਨਾਲ ਜੁਡ਼ੀ ਜਾਣਕਾਰੀ ਜਾਰੀ ਕਰ ਉਨ੍ਹਾਂ ਦੇ ਬਾਰੇ ਵਿਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਮਿਲਣ 'ਤੇ ਲੋਕਾਂ ਤੋਂ ਉਨ੍ਹਾਂ ਨਾਲ ਸਾਂਝਾ ਕਰਨ ਦੀ ਅਪੀਲ ਕੀਤੀ ਹੈ।

ਪੁਲਸ ਨੇ ਲਾਪਤਾ ਵਿਅਕਤੀ ਦੇ ਬਾਰੇ ਵਿਚ ਸ਼ੁੱਕਰਵਾਰ ਨੂੰ ਜਾਣਕਾਰੀ ਦੇਣ ਲਈ ਲੋਕਾਂ ਤੋਂ ਅਪੀਲ ਕੀਤੀ ਅਤੇ ਉਨ੍ਹਾਂ ਨੇ ਭਾਲ ਲਈ ਡ੍ਰੋਨ ਨੂੰ ਲਗਾਇਆ ਹੋਇਆ ਹੈ। ਉਨ੍ਹਾਂ ਦਾ ਪਤਾ ਲਗਾਉਣ ਦੇ ਅਭਿਆਨ ਦੇ ਤਹਿਤ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਇਲਾਕਿਆਂ ਨੂੰ ਵੀ ਖੰਗਾਲਿਆ, ਜਿਥੇ ਪਿਛਲੇ ਸ਼ਨੀਵਾਰ ਨੂੰ ਉਹ ਆਖਰੀ ਵਾਰ ਦਿਖਿਆ ਸੀ। ਸੀ. ਸੀ. ਟੀ. ਵੀ. ਫੁਟੇਜ਼ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਦੱਸ ਦਈਏ ਕਿ ਬਿ੍ਰਟੇਨ ਵਿਚ ਕੋਰੋਨਾਵਾਇਰਸ ਮਹਾਮਾਰੀ  ਨੇ ਕਹਿਰ ਮਚਾਇਆ ਹੋਇਆ ਹੈ। ਜਿਸ ਕਾਰਨ ਉਥੇ ਦਾ ਪ੍ਰਸ਼ਾਸਨ ਹਰ ਇਕ ਵਿਅਕਤੀ 'ਤੇ ਨਜ਼ਰ ਬਣਾ ਕੇ ਰੱਖਿਆ ਹੋਇਆ ਤਾਂ ਜੋ ਦੇਸ਼ ਨੂੰ ਕਿਸੇ ਵੀ ਤਰ੍ਹਾਂ ਦਾ ਜ਼ਿਆਦਾ ਨੁਕਸਾਨ ਨਾ ਪਹੁੰਚੇ। ਉਥੇ ਹੀ ਹੁਣ ਤੱਕ ਬਿ੍ਰਟੇਨ ਵਿਚ 3,605 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 38,000 ਤੋਂ ਜ਼ਿਆਦਾ ਇਸ ਵਾਇਰਸ ਦੀ ਇਨਫੈਕਸ਼ਨ ਤੋਂ ਇਨਫੈਕਟਡ ਪਾਏ ਗਏ ਹਨ, ਜਿਨ੍ਹਾਂ ਵਿਚੋਂ ਸਿਰਫ 135 ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Khushdeep Jassi

Content Editor

Related News