ਬਰੈਂਪਟਨ ਤੋਂ ਲਾਪਤਾ ਪੰਜਾਬਣ ਬਰਿੰਦਰ ਕੌਰ ਮਿਲੀ ਸਹੀ ਸਲਾਮਤ

Thursday, Aug 22, 2019 - 08:44 PM (IST)

ਬਰੈਂਪਟਨ ਤੋਂ ਲਾਪਤਾ ਪੰਜਾਬਣ ਬਰਿੰਦਰ ਕੌਰ ਮਿਲੀ ਸਹੀ ਸਲਾਮਤ

ਬਰੈਂਪਟਨ— ਬਰੈਂਪਟਨ ਤੋਂ ਲਾਪਤਾ ਅੱਠ ਮਹੀਨੇ ਦੀ ਗਭਵਤੀ ਬਰਿੰਦਰ ਕੌਰ ਸਹੀ ਸਲਾਮਤ ਮਿਲ ਗਈ ਹੈ। ਪੀਲ ਰੀਜਨਲ ਪੁਲਸ ਨੇ ਦੱਸਿਆ ਕਿ 34 ਸਾਲ ਦੀ ਬਰਿੰਦਰ ਕੌਰ ਬੁੱਧਵਾਰ ਬਾਅਦ ਦੁਪਹਿਰੇ ਮਿਲੀ। ਫਿਲਹਾਲ ਪੁਲਸ ਨੇ ਹੋਰ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਹੈ।

ਦੱਸ ਦਈਏ ਕਿ ਬਰਿੰਦਰ ਕੌਰ ਦੇ ਲਾਪਤਾ ਹੋਣ ਮਗਰੋਂ ਪੁਲਸ ਨੇ ਉਸ ਦੀ ਤਲਾਸ਼ ਲਈ ਲੋਕਾਂ ਦੀ ਮਦਦ ਮੰਗੀ ਸੀ। ਬਰਿੰਦਰ ਕੌਰ 19 ਅਗਸਤ ਨੂੰ ਬ੍ਰੇਮਲੀ ਰੋਡ ਤੇ ਬਲੈਕ ਫਾਰੇਸਟ ਡਰਾਈਵ ਇਲਾਕੇ ਤੋਂ ਲਾਪਤਾ ਹੋ ਗਈ ਸੀ। ਬਰਿੰਦਰ ਕੌਰ ਦੇ ਸਹੀ ਸਲਾਮਤ ਮਿਲ ਜਾਣ 'ਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ।


author

Baljit Singh

Content Editor

Related News