ਕੁਈਨਜ਼ਲੈਂਡ ਦੇ ਇਕ ਹਸਪਤਾਲ ਵਿਚੋਂ ਬੱਚਾ ਹੋਇਆ ਚੋਰੀ, ਜਾਂਚ ਜਾਰੀ

09/23/2017 10:26:19 AM

ਸਿਡਨੀ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਗੋਲਡ ਕੋਸਟ ਹਸਪਤਾਲ ਵਿਚੋਂ ਇਕ ਸਾਲ ਦਾ ਬੱਚਾ ਲਾਪਤਾ ਹੋ ਗਿਆ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਗੋਲਡ ਕੋਸਟ ਹਸਪਤਾਲ ਤੋਂ ਲੱਗਭਗ 3:30 ਵਜੇ ਇਕ 30 ਸਾਲਾ ਵਿਅਕਤੀ ਅਤੇ 35 ਸਾਲਾ ਔਰਤ ਇਕ ਬੱਚੇ ਅਤੇ 2 ਸਾਲਾ ਮੁੰਡੇ ਨਾਲ ਹਸਪਤਾਲ ਵਿਚੋਂ ਗਏ ਸਨ। ਉਨ੍ਹਾਂ ਮੁਤਾਬਕ ਮੁੰਡਾ ਉਸ ਵਿਅਕਤੀ ਅਤੇ ਔਰਤ ਨੂੰ ਜਾਣਦਾ ਹੈ ਪਰ ਪੁਲਸ ਦੋਹਾਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਉਹ ਦੋਵੇਂ ਬੱਚਿਆਂ ਸਮੇਤ ਕੁਈਨਜ਼ਲੈਂਡ ਰਜਿਸਟਰੇਸ਼ਨ 325 ਐਕਸ. ਐੱਮ. ਵੀ. ਵਿਚ ਇਕ ਵਾਈਟ ਕਿਊ ਸੈਰਟੋ ਵਿਚ ਸਫਰ ਕਰ ਸਕਦੇ ਹਨ। ਪੁਲਸ ਦੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਵਿਅਕਤੀ ਕੋਕੋਸਾਈਅਨ ਹੈ ਅਤੇ 190 ਸੈਂਟੀਮੀਟਰ ਲੰਬਾ ਹੈ। ਉਸ ਦੇ ਵਾਲ ਭੂਰੇ, ਅੱਖਾਂ ਨੀਲੀਆਂ ਅਤੇ ਚਿਹਰੇ 'ਤੇ ਖਾਸ ਟੈਟੂ ਹਨ। ਔਰਤ ਵੀ ਕੋਕੋਸਾਈਅਨ ਹੈ, ਜੋ ਲੱਗਭਗ 165 ਸੈਂਟੀਮੀਟਰ ਲੰਬੀ ਹੈ। ਉਸ ਨੂੰ ਅਖੀਰੀ ਵਾਰੀ ਲਾਲ ਰੰਗ ਦੇ ਵਾਲਾਂ ਵਿਚ ਦੇਖਿਆ ਗਿਆ ਸੀ। ਉਨ੍ਹਾਂ ਦੇ ਨਾਲ ਜੋ 2 ਸਾਲ ਦਾ ਮੁੰਡਾ ਹੈ ਉਸ ਦੇ ਵਾਲ ਸੁਨਹਿਰੀ ਹਨ।


Related News