ਚਮਤਕਾਰ ! ਪਹਿਲਾਂ ਇਲਾਜ ਲਈ ਮਾਰਿਆ ਮਰੀਜ਼, 2 ਘੰਟੇ ਬਾਅਦ ਮੁੜ ਕਰ ਦਿੱਤਾ ਜ਼ਿੰਦਾ

11/21/2019 5:32:14 PM

ਵਾਸ਼ਿੰਗਟਨ- ਕਦੇ ਤੁਸੀਂ ਸੁਣਿਆ ਹੈ ਕਿ ਕਿਸੇ ਦੀ ਮੌਤ ਤੋਂ ਬਾਅਦ ਉਸ ਨੂੰ ਮੁੜ ਜ਼ਿੰਦਾ ਕਰ ਦਿੱਤਾ ਗਿਆ ਹੋਵੇ। ਅਮਰੀਕਾ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਉਹ ਕਿਸੇ ਨੂੰ ਮਾਰ ਕੇ ਮੁਰਦਾ ਬਣਾਕੇ ਇਲਾਜ ਕਰਨਗੇ। ਇਹੀ ਨਹੀਂ ਜੇਕਰ ਮਰੀਜ਼ ਗੰਭੀਰ ਰੂਪ ਨਾਲ ਜ਼ਖਮੀ ਹੈ, ਉਸ ਨੂੰ ਦਿਲ ਦਾ ਦੌਰਾ ਪਿਆ ਹੈ ਜਾਂ ਫਿਰ ਗੰਭੀਰ ਸੱਟ ਲੱਗੀ ਹੈ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਉਹ ਕਿਸੇ ਨੂੰ ਵੀ ਮਾਰ ਕੇ ਵੀ ਜ਼ਿੰਦਾ ਕਰ ਸਕਦੇ ਹਨ। 

10 ਲੋਕਾਂ 'ਤੇ ਸਫਲ ਪ੍ਰੀਖਣ
ਅਮਰੀਕਾ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਪ੍ਰੀਖਣ 10 ਲੋਕਾਂ 'ਤੇ ਕੀਤਾ ਹੈ ਤੇ ਇਹ ਸਫਲ ਰਿਹਾ ਹੈ। ਅਮਰੀਕਾ ਦੇ ਬਾਲਟੀਮੋਰ ਸ਼ਹਿਰ ਦੇ ਯੂਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਿਨ ਸੈਂਟਰ ਦੇ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 10 ਲੋਕਾਂ 'ਤੇ ਇਹ ਪ੍ਰੀਖਣ ਕੀਤਾ ਹੈ ਤੇ ਇਹ ਸਫਲ ਰਿਹਾ ਹੈ। ਡਾਕਟਰਾਂ ਦੇ ਪ੍ਰੀਖਣ ਦੀ ਇਹ ਰਿਪੋਰਟ ਨਿਊ ਸਾਇੰਟਿਸਟ ਮੈਗਜੀਨ ਵਿਚ ਪ੍ਰਕਾਸ਼ਿਤ ਕੀਤੀ ਗਈ ਸੀ।

ਗੰਭੀਰ ਹਾਲਤ ਵਿਚ ਕਾਰਗਰ ਤਰੀਕਾ
ਸੈਂਟਰ ਦੇ ਡਾਕਟਰ ਸੈਮੂਅਲ ਟਿਸ਼ਰਮੈਨ ਤੇ ਉਨ੍ਹਾਂ ਦੀ ਸਰਜਿਕਲ ਟੀਮ ਨੇ ਇਹ ਪ੍ਰੀਖਣ ਕੀਤਾ ਹੈ। ਡਾਕਟਰ ਨੇ ਦੱਸਿਆ ਕਿ ਜੇਕਰ ਮਰੀਜ਼ ਬੇਹੱਦ ਗੰਭੀਰ ਹਾਲਤ ਵਿਚ ਹੋਵੇ ਤਾਂ ਕਈ ਵਾਰ ਉਸ ਦੀ ਆਪਰੇਸ਼ਨ ਦੇ ਦੌਰਾਨ ਮੌਤ ਹੋ ਜਾਂਦੀ ਹੈ, ਡਾਕਟਰਾਂ ਨੂੰ ਉਸ ਨੂੰ ਬਚਾਉਣ ਦਾ ਲੋੜੀਂਦਾ ਸਮਾਂ ਨਹੀਂ ਮਿਲਦਾ। ਲਿਹਾਜ਼ਾ ਹੁਣ ਡਾਕਟਰ ਪਹਿਲਾਂ ਗੰਭੀਰ ਰੂਪ ਨਾਲ ਜ਼ਖਮੀ ਮਰੀਜ਼ ਨੂੰ ਮੁਰਦਾ ਬਣਾਉਣਗੇ ਤੇ ਫਿਰ ਉਸ ਦਾ ਇਲਾਜ ਕਰਨਗੇ ਤਾਂ ਕਿ ਮਰੀਜ਼ ਨੂੰ ਠੀਕ ਕਰਨ ਲਈ ਲੋੜੀਂਦਾ ਸਮਾਂ ਮਿਲ ਸਕੇ । 

ਮਾਰ ਕੇ ਇਲਾਜ
ਡਾਕਟਰਾਂ ਨੇ ਦਾਅਵਾ ਕੀਤਾ ਕਿ ਇਨਸਾਨ ਨੂੰ ਮਾਰ ਕੇ ਉਸ ਦਾ ਇਲਾਜ ਕਰਨ ਦੀ ਤਕਨੀਕ ਦਾ ਨਾਮ ਐਮਰਜੰਸੀ ਪ੍ਰਿਜ਼ਰਵੇਸ਼ਨ ਐਂਡ ਰੀਸੇਸੀਟੇਸ਼ਨ ਹੈ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਮਰੀਜ਼ ਆਇਆ ਸੀ, ਜਿਸ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਸੀ। ਇਸ ਦੌਰਾਨ ਜਦੋਂ ਉਸ ਨੂੰ ਇਲਾਜ ਲਈ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਵਾਰ ਪੜਿਆ ਸੀ ਕਿ ਇਕ ਜ਼ਖਮੀ ਸੂਅਰ ਨੂੰ ਤਿੰਨ ਘੰਟੇ ਲਈ ਮਾਰ ਦਿੱਤਾ ਗਿਆ ਤੇ ਇਲਾਜ ਤੋਂ ਬਾਅਦ ਉਸ ਨੂੰ ਮੁੜ ਤੋਂ ਜ਼ਿੰਦਾ ਕਰ ਦਿੱਤਾ ਗਿਆ। ਇਸ ਨੂੰ ਪੜਨ ਤੋਂ ਬਾਅਦ ਹੀ ਮੇਰੇ ਦਿਮਾਗ ਵਿਚ ਇਹ ਵਿਚਾਰ ਆਇਆ ਕਿ ਇਨਸਾਨ ਨੂੰ ਵੀ ਮਾਰ ਕੇ ਉਸ ਦਾ ਇਲਾਜ ਕੀਤਾ ਜਾ ਸਕਦਾ ਹੈ। 

ਖੂਨ ਨੂੰ ਸਲਾਈਨ ਵਿਚ ਬਦਲਿਆ ਜਾਂਦਾ ਹੈ
ਡਾਕਟਰਾਂ ਦੀ ਟੀਮ ਨੇ ਈ.ਪੀ.ਆਰ. ਤਕਨੀਕ ਨਾਲ ਇਕ ਗੰਭੀਰ ਰੂਪ ਨਾਲ ਜ਼ਖਮੀ ਇਨਸਾਨ ਨੂੰ 10-15 ਡਿਗਰੀ ਸੇਲਸੀਅਸ 'ਤੇ ਰੱਖ ਦਿੱਤਾ। ਵਿਅਕਤੀ ਦੇ ਪੂਰੇ ਸਰੀਰ ਦੇ ਖੂਨ ਨੂੰ ਠੰਡੇ ਸਲਾਈਨ ਵਿਚ ਬਦਲ ਦਿੱਤਾ ਗਿਆ ਤੇ ਫਿਰ ਉਸ ਦੇ ਖੂਨ ਨੂੰ ਸੁਰੱਖਿਅਤ ਬਾਹਰ ਕੱਢ ਕੇ ਰੱਖ ਦਿੱਤਾ ਗਿਆ। ਇਸ ਦੌਰਾਨ ਇਨਸਾਨ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਦੇ ਕਾਰਨ ਇਨਸਾਨ ਮਰਿਆ ਹੋਇਆ ਹੋ ਜਾਂਦਾ ਹੈ। ਡਾਕਟਰ ਸੈਮੁਅਲ ਨੇ ਦੱਸਿਆ ਕਿ ਅਸੀਂ ਇਸ ਤਕਨੀਕ ਨੂੰ 10 ਲੋਕਾਂ 'ਤੇ ਅਪਨਾਇਆ ਤੇ ਇਹ ਸਫਲ ਰਿਹਾ ਹੈ। ਅਸੀਂ ਇਲਾਜ ਤੋਂ ਬਾਅਦ ਵਿਅਕਤੀ ਦੇ ਸਰੀਰ ਦੇ ਤਾਪਮਾਨ ਨੂੰ 37 ਡਿਗਰੀ ਸੇਲਸੀਅਸ ਤੱਕ ਲੈ ਕੇ ਜਾਂਦੇ ਹਾਂ ਤੇ ਖੂਨ ਪੂਰੇ ਸਰੀਰ ਵਿਚ ਵਹਿਣ ਲੱਗਦਾ ਹੈ।


Baljit Singh

Content Editor

Related News