ਭਾਰਤੀ ਮੂਲ ਦੇ ਦੁਕਾਨਦਾਰ ਦੀ ਹੱਤਿਆ ਲਈ ਨਾਬਾਲਿਗ ਨੂੰ ਜੇਲ ਦੀ ਸਜ਼ਾ
Saturday, Sep 08, 2018 - 09:39 PM (IST)

ਲੰਡਨ — ਬ੍ਰਿਟੇਨ 'ਚ ਭਾਰਤੀ ਮੂਲ ਦੇ ਇਕ ਦੁਕਾਨਦਾਰ ਦੀ ਹੱਤਿਆ ਲਈ 16 ਸਾਲ ਦੇ ਨੌਜਵਾਨ ਨੂੰ 4 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਪੀੜਤ ਨੇ ਨਾਬਾਲਿਗ ਹੋਣ ਕਾਰਨ ਲੜਕੇ ਨੂੰ ਸਿਗਰੇਟ ਬਣਾਉਣ ਲਈ ਇਸਤੇਮਾਲ ਹੋਣ ਵਾਲਾ ਕਾਗਜ਼ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ।
ਲੜਕੇ ਨੇ ਬਿਨਾਂ ਉਕਸਾਉਣ ਦੇ ਪੀੜਤ ਵਿਜੇ ਕੁਮਾਰ ਪਟੇਲ 'ਤੇ ਹਮਲਾ ਕੀਤਾ ਜਿਸ ਨਾਲ ਉਸ ਦੇ ਸਿਰ 'ਤੇ ਸੱਟ ਲਗੀ। ਘਟਨਾ ਜਨਵਰੀ 'ਚ ਲੰਡਨ ਦੇ ਮਿਲ-ਹਿਲ ਇਲਾਕੇ ਦੇ ਇਕ ਮਿਨੀ ਮਾਰਕਿਟ 'ਚ ਹੋਈ। ਦੋਸ਼ੀ 6 ਜਨਵਰੀ ਨੂੰ ਆਪਣੇ 2 ਦੋਸਤਾਂ ਨਾਲ ਸਿਗਰੇਟ ਖਰੀਦਣ ਪਟੇਲ ਦੀ ਦੁਕਾਨ 'ਚ ਆਇਆ ਸੀ ਪਰ 49 ਸਾਲਾ ਪਟੇਲ ਨੇ ਉਸ ਦੇ ਨਾਬਾਲਿਗ ਹੋਣ ਕਾਰਨ ਤੰਬਾਕੂ ਸੰਬੰਧਿਤ ਚੀਜ਼ ਵੇਚਣ ਤੋਂ ਇਨਕਾਰ ਕਰ ਦਿੱਤਾ।
ਜੁਡੀਸ਼ੀਅਲ ਸਟੁਅਰਟ ਸਮਿਥ ਨੇ ਨੌਜਵਾਨ ਨੂੰ 4 ਸਾਲ ਲਈ ਹਿਰਾਸਤ 'ਚ ਭੇਜ ਦਿੱਤਾ। ਇਸ ਦੇ ਨਾਲ ਹੀ ਉਸ ਨੂੰ ਹੋਰ 3 ਸਾਲ ਨਿਗਰਾਨੀ 'ਚ ਰੱਖਿਆ ਜਾਵੇਗਾ। ਲੰਡਨ ਦੀ ਓਲਡ ਬੈਲੀ ਅਦਾਲਤ 'ਚ ਸੁਣਾਈ ਦੌਰਾਨ ਗਿਆ ਕਿ ਹਮਲੇ ਦੀ ਸ਼ਾਮ ਦੋਸ਼ੀ ਨੇ ਸ਼ਰਾਬ ਪੀਤੀ ਸੀ। ਉਸ ਸਮੇਂ ਉਹ ਹਮਲਾਵਰ ਹੋ ਗਿਆ ਅਤੇ ਉਸ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਪਟੇਲ 'ਤੇ ਹਮਲਾ ਕੀਤਾ। ਘਟਨਾ ਦੀ ਫੁਟੇਜ ਸੀ. ਸੀ. ਟੀ. ਵੀ. 'ਚ ਰਿਕਾਰਡ ਹੋ ਗਈ ਸੀ। ਪਟੇਲ ਨੂੰ ਹਸਪਤਾਲ ਲਿਜਾਇਆ ਗਿਆ ਪਰ ਸਿਰ 'ਚ ਲਗੀ ਚੋਟ ਕਾਰਨ ਉਨ੍ਹਾਂ ਨੇ ਅਗਲੇ ਦਿਨ ਦਮ ਤੋੜ ਦਿੱਤਾ।