ਸਰਬੀਆ 'ਚ ਨਾਬਾਲਗ ਮੁੰਡੇ ਨੇ ਕੀਤੀ ਗੋਲੀਬਾਰੀ, 8 ਬੱਚਿਆਂ ਅਤੇ ਗਾਰਡ ਦੀ ਮੌਤ

Wednesday, May 03, 2023 - 03:52 PM (IST)

ਸਰਬੀਆ 'ਚ ਨਾਬਾਲਗ ਮੁੰਡੇ ਨੇ ਕੀਤੀ ਗੋਲੀਬਾਰੀ, 8 ਬੱਚਿਆਂ ਅਤੇ ਗਾਰਡ ਦੀ ਮੌਤ

ਬੇਲਗ੍ਰੇਡ (ਭਾਸ਼ਾ)- ਸਰਬੀਆ ਵਿਚ ਇਕ ਨਾਬਾਲਗ ਮੁੰਡੇ ਵੱਲੋਂ ਬੇਲਗ੍ਰੇਡ ਦੇ ਇੱਕ ਸਕੂਲ ਵਿੱਚ ਕੀਤੀ ਗੋਲੀਬਾਰੀ ਵਿੱਚ ਅੱਠ ਬੱਚੇ ਅਤੇ ਇੱਕ ਸੁਰੱਖਿਆ ਗਾਰਡ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਰਬੀਆ ਪੁਲਸ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਬਿਆਨ ਦੇ ਅਨੁਸਾਰ ਪੁਲਸ ਨੂੰ ਸਵੇਰੇ 8:40 ਵਜੇ ਦੇ ਕਰੀਬ ਵਲਾਦਿਸਲਾਵ ਰਿਬਨੀਕਰ ਪ੍ਰਾਇਮਰੀ ਸਕੂਲ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਬਿਆਨ ਮੁਤਾਬਕ ਨਾਬਾਲਗ ਸ਼ੱਕੀ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਗੋਲੀਬਾਰੀ ਵਿਚ ਇਕ ਅਧਿਆਪਕ ਅਤੇ ਛੇ ਬੱਚੇ ਵੀ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਹਿਊਸਟਨ 'ਚ ਦੋ ਬੱਸਾਂ ਦੀ ਜ਼ਬਰਦਸਤ ਟੱਕਰ, 11 ਲੋਕ ਜ਼ਖਮੀ

ਬਿਆਨ ਮੁਤਾਬਕ ਸ਼ੱਕੀ ਨੇ ਆਪਣੇ ਪਿਤਾ ਦੀ ਬੰਦੂਕ ਤੋਂ ਹੋਰ ਵਿਦਿਆਰਥੀਆਂ ਅਤੇ ਸਕੂਲ ਦੇ ਗਾਰਡ 'ਤੇ ਕਈ ਗੋਲੀਆਂ ਚਲਾਈਆਂ। ਸਰਬੀਆਈ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਗੋਲੀਬਾਰੀ ਵਿੱਚ 8 ਬੱਚਿਆਂ ਸਮੇਤ ਸਕੂਲ ਦਾ ਗਾਰਡ ਮਾਰਿਆ ਗਿਆ।ਗੋਲੀਬਾਰੀ ਦੇ ਸਮੇਂ ਸਕੂਲ ਵਿੱਚ ਮੌਜੂਦ ਇੱਕ ਵਿਦਿਆਰਥੀ ਨੇ ਕਿਹਾ ਕਿ “ਮੈਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਹ ਗੋਲੀਆਂ ਚਲਾ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਉੱਥੇ ਕੀ ਹੋ ਰਿਹਾ ਸੀ। ਸਾਨੂੰ ਫ਼ੋਨ 'ਤੇ ਕੁਝ ਸੁਨੇਹੇ ਮਿਲ ਰਹੇ ਸਨ।" ਗੋਲੀਬਾਰੀ ਦੌਰਾਨ ਸਕੂਲ ਵਿੱਚ ਮੌਜੂਦ ਇੱਕ ਵਿਦਿਆਰਥਣ ਨੇ ਦੱਸਿਆ ਕਿ “ਸ਼ੱਕੀ ਬਹੁਤ ਸ਼ਾਂਤ ਅਤੇ ਨਰਮ ਸੁਭਾਅ ਵਾਲਾ ਸੀ। ਉਹ ਪੜ੍ਹਾਈ ਵਿੱਚ ਵੀ ਚੰਗਾ ਸੀ, ਪਰ ਅਸੀਂ ਉਸ ਬਾਰੇ ਬਹੁਤਾ ਨਹੀਂ ਜਾਣਦੇ ਸੀ।" ਵਿਦਿਆਰਥਣ ਨੇ ਕਿਹਾ, “ਉਹ (ਸ਼ੱਕੀ ਨਾਬਾਲਗ) ਦੂਜਿਆਂ ਨਾਲ ਜ਼ਿਆਦਾ ਮੇਲ-ਜੋਲ ਨਹੀਂ ਕਰਦਾ ਸੀ। ਮੈਨੂੰ ਯਕੀਨਨ ਅਜਿਹਾ ਕੁਝ ਹੋਣ ਦੀ ਉਮੀਦ ਨਹੀਂ ਸੀ।" ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਨਾਬਾਲਗ ਸ਼ੱਕੀ ਨੇ ਪਹਿਲਾਂ ਅਧਿਆਪਕ 'ਤੇ ਗੋਲੀ ਚਲਾਈ ਅਤੇ ਫਿਰ ਵਿਦਿਆਰਥੀਆਂ 'ਤੇ ਬੰਦੂਕ ਚਲਾ ਦਿੱਤੀ, ਜੋ ਆਪਣੀ ਜਾਨ ਬਚਾਉਣ ਲਈ ਮੇਜ਼ ਦੇ ਹੇਠਾਂ ਲੁਕ ਗਏ ਸਨ।

ਸਥਾਨਕ ਮੀਡੀਆ ਚੈਨਲਾਂ 'ਤੇ ਪ੍ਰਸਾਰਿਤ ਫੁਟੇਜ ਵਿਚ ਸਕੂਲ ਦੇ ਬਾਹਰ ਚਿੰਤਤ ਮਾਪਿਆਂ ਦੀ ਭੀੜ ਦਿਖਾਈ ਦਿੱਤੀ। ਇਸ ਦੇ ਨਾਲ ਹੀ ਪੁਲਸ ਕਰਮਚਾਰੀ ਸ਼ੱਕੀ ਵਿਅਕਤੀ ਨੂੰ ਫੜ ਕੇ ਸੜਕ 'ਤੇ ਖੜ੍ਹੀ ਪੁਲਸ ਗੱਡੀ ਵੱਲ ਲਿਜਾਂਦੇ ਦੇਖੇ ਗਏ। ਵਲਾਦਿਸਲਾਵ ਰਿਬਨੀਕਰ ਪ੍ਰਾਇਮਰੀ ਸਕੂਲ ਕੇਂਦਰੀ ਬੇਲਗ੍ਰੇਡ ਵਿੱਚ ਇੱਕ ਮਸ਼ਹੂਰ ਸਕੂਲ ਹੈ। ਪੁਲਸ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਸ ਸਕੂਲ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਸਰਬੀਆ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਬੱਚੇ ਅੱਠਵੀਂ ਜਮਾਤ ਤੱਕ ਪੜ੍ਹਦੇ ਹਨ।ਸਰਬੀਆ ਵਿੱਚ ਜਨਤਕ ਥਾਵਾਂ, ਖਾਸ ਕਰਕੇ ਸਕੂਲਾਂ ਵਿੱਚ ਗੋਲੀਬਾਰੀ ਬਹੁਤ ਘੱਟ ਹੁੰਦੀ ਹੈ। ਦੇਸ਼ 'ਚ ਗੋਲੀਬਾਰੀ ਦੀ ਆਖਰੀ ਘਟਨਾ 2013 'ਚ ਹੋਈ ਸੀ, ਜਿਸ 'ਚ ਇਕ ਸਾਬਕਾ ਫੌਜੀ ਨੇ 13 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਲਾਦਿਸਲਾਵ ਰਿਬਨੀਕਰ ਪ੍ਰਾਇਮਰੀ ਸਕੂਲ ਕੇਂਦਰੀ ਬੇਲਗ੍ਰੇਡ ਵਿੱਚ ਇੱਕ ਮਸ਼ਹੂਰ ਸਕੂਲ ਹੈ। ਪੁਲਸ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਸ ਸਕੂਲ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News