ਮਿਨੀਆਪੋਲਿਸ ਸਿਟੀ ਕੌਂਸਲ ਨੇ ਜਾਰਜ ਫਲਾਇਡ ਦੇ ਪਰਿਵਾਰ ਨਾਲ 2.7 ਕਰੋੜ ਡਾਲਰ ’ਚ ਕੀਤਾ ਸਮਝੌਤਾ
Saturday, Mar 13, 2021 - 01:12 PM (IST)
ਮਿਨੀਆਪੋਲਿਸ (ਭਾਸ਼ਾ)– ਅਮਰੀਕਾ ਦੇ ਮਿਨੀਆਪੋਲਿਸ ਸ਼ਹਿਰ ਦੀ ਸਿਟੀ ਕੌਂਸਲ ਨੇ ਪੁਲਸ ਹਿਰਾਸਤ ’ਚ ਅਸ਼ਵੇਤ ਜਾਰਜ ਫਲਾਇਡ ਦੀ ਮੌਤ ਦੇ ਮੁਕੱਦਮੇ ’ਚ ਉਸ ਦੇ ਪਰਿਵਾਰ ਨਾਲ ਸ਼ੁੱਕਰਵਾਰ ਨੂੰ 2.7 ਕਰੋੜ ਅਮਰੀਕੀ ਡਾਲਰ ’ਚ ਸਮਝੌਤਾ ਕੀਤਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 25 ਮਈ ਨੂੰ ਇਕ ਸਾਬਕਾ ਸ਼ਵੇਤ ਅਧਿਕਾਰੀ ਡੇਰੇਕ ਚਾਊਵਿਨ ਨੇ ਲਗਭਗ 9 ਮਿੰਟਾਂ ਤੱਕ ਫਲਾਇਡ ਦੀ ਗਰਦਨ ਨੂੰ ਆਪਣੇ ਗੋਡੇ ਹੇਠ ਦੱਬੀ ਰੱਖਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਫਲਾਇਡ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ ’ਚ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ ਅਤੇ ਪੂਰੇ ਦੇਸ਼ ’ਚ ਨਸਲੀ ਭੇਦਭਾਵ ਵਿਰੁੱਧ ਆਵਾਜ਼ ਉਠਾਈ ਗਈ। ਫਲਾਇਡ ਪਰਿਵਾਰ ਨੇ ਸ਼ਹਿਰ ਪ੍ਰਸ਼ਾਸਨ ਵਿਰੁੱਧ ਸੰਘੀ ਨਾਗਰਿਕ ਅਧਿਕਾਰ ਦੇ ਉਲੰਘਣ ਦਾ ਮੁਕੱਦਮਾ ਦਾਖਲ ਕੀਤਾ ਅਤੇ ਡੇਰੇਕ ਸਮੇਤ 3 ਹੋਰ ਅਧਿਕਾਰੀਆਂ ’ਤੇ ਦੋਸ਼ ਲਗਾਇਆ।