ਇਸਲਾਮਿਕ ਸਟੇਟ ਸਮੂਹ ਨੇ ਅਫਗਾਨਿਸਤਾਨ ''ਚ ਮਿੰਨੀ ਵੈਨ ਧਮਾਕੇ ਦੀ ਲਈ ਜ਼ਿੰਮੇਵਾਰੀ

Wednesday, Jan 10, 2024 - 04:05 PM (IST)

ਇਸਲਾਮਾਬਾਦ (ਭਾਸ਼ਾ) : ਇਸਲਾਮਿਕ ਸਟੇਟ ਸਮੂਹ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਇਕ ਮਿਨੀਵੈਨ ਵਿਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿਚ ਘੱਟੋ-ਘੱਟ 3 ਲੋਕ ਮਾਰੇ ਗਏ ਸਨ। ਹਮਲੇ ਤੋਂ ਤੁਰੰਤ ਬਾਅਦ ਇਸਲਾਮਿਕ ਸਟੇਟ ਵੱਲੋਂ ਜਾਰੀ ਬਿਆਨ ਅਨੁਸਾਰ, ਉਸ ਨੇ ਕਾਬੁਲ ਵਿੱਚ ਅਫਗਾਨਿਸਤਾਨ ਦੀ ਮੁੱਖ ਜੇਲ੍ਹ ਦੇ ਕਰਮਚਾਰੀਆਂ ਦੇ ਇਕ ਵਾਹਨ ਉੱਤੇ ਵਿਸਫੋਟਕ ਯੰਤਰ ਨਾਲ ਧਮਾਕਾ ਕੀਤਾ।

ਉਥੇ ਹੀ ਪੁਲਸ ਬੁਲਾਰੇ ਖਾਲਿਦ ਜ਼ਦਰਾਨ ਨੇ ਬੰਬ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲੇ ਵਿੱਚ 3 ਨਾਗਰਿਕ ਮਾਰੇ ਗਏ ਅਤੇ 4 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਅਲੋਕਹੇਲ ਖੇਤਰ ਵਿੱਚ ਹੋਇਆ ਅਤੇ ਪੁਲਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਖੇਤਰ ਵਿੱਚ ਇਸਲਾਮਿਕ ਸਟੇਟ ਸਮੂਹ ਦੇ ਸਹਿਯੋਗੀਆਂ ਨੇ ਅਤੀਤ ਵਿੱਚ ਅਕਸਰ ਸ਼ੀਆ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਕੀਤੇ ਹਨ।
 


cherry

Content Editor

Related News