ਯੂਕਰੇਨ ਦੇ ਡੋਨਬਾਸ ''ਚ ਮੰਤਰੀ, ਪੱਤਰਕਾਰ ਹਮਲੇ ਦੀ ਚਪੇਟ ''ਚ
Sunday, Feb 20, 2022 - 06:40 PM (IST)
 
            
            ਕੀਵ (ਵਾਰਤਾ) ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਟਿੱਕਰੀ ਆਪਣੇ ਦੇਸ਼ ਦੇ ਸੰਸਦ ਮੈਂਬਰਾਂ ਅਤੇ ਵਿਦੇਸ਼ੀ ਪੱਤਰਕਾਰਾਂ ਦੇ ਨਾਲ ਸ਼ਨੀਵਾਰ ਨੂੰ ਫਰੰਟਲਾਈਨ ਦੇ ਦੌਰੇ ਦੌਰਾਨ ਦੱਖਣੀ-ਪੂਰਬੀ ਯੂਕਰੇਨ (ਡੋਨਬਾਸ) ਵਿੱਚ ਹਮਲੇ ਦੀ ਚਪੇਟ ਵਿੱਚ ਆ ਗਏ। ਗ੍ਰਹਿ ਮੰਤਰੀ ਦੇ ਸਲਾਹਕਾਰ ਐਂਟੋਨ ਗੇਰਾਸ਼ਚੇਂਕੋ ਨੇ ਇਹ ਜਾਣਕਾਰੀ ਦਿੱਤੀ। ਯੂਕਰੇਨੀ ਪਾਟੀ 'ਸਰਵੈਂਟ ਆਫ ਦ ਪੀਪਲ' ਨੇ ਕਿਹਾ ਕਿ ਸ਼ਨੀਵਾਰ ਨੂੰ ਡੋਨਬਾਸ ਯਾਤਰਾ ਦੌਰਾਨ ਵੇਰਖੋਵਨਾ ਰਾਡਾ ਦੇ ਮੈਂਬਰ ਅਤੇ ਵਿਦੇਸ਼ੀ ਪੱਤਰਕਾਰ ਹਮਲੇ ਦੀ ਚਪੇਟ ਵਿੱਚ ਆ ਗਏ, ਜਿਹਨਾਂ ਨੂੰ ਇੱਕ ਸੁਰੱਖਿਅਤ ਆਸਰਾ ਸਥਾਨ ਵਿਚ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਜਰਮਨੀ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੀ ਕੀਤੀ ਅਪੀਲ
ਗੇਰਾਸ਼ਚੇਂਕੋ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਗ੍ਰਹਿ ਮੰਤਰੀ ਡੇਨਿਸ ਮੋਨਾਸਟਿੱਕਰੀ ਯੂਕਰੇਨ ਦੇ ਸੰਸਦ ਮੈਂਬਰਾਂ ਦਾ ਇਕ ਸਮੂਹ ਅਤੇ ਨਾਲ ਹੀ 25 ਵਿਦੇਸ਼ੀ ਪੱਤਰਕਾਰ 30ਵੀ ਬ੍ਰਿਗੇਡ ਦੀ ਮੋਰਚਾਬੰਦੀ ਦੇ ਮੋਟਾਰ ਹਮਲੇ ਦੀ ਚਪੇਟ ਵਿਚ ਆ ਗਏ।ਉਹਨਾਂ ਨੇ ਕਿਹਾ ਕਿ ਸੀ.ਐੱਨ.ਐੱਨ., ਫਾਕਸਨਿਊਜ, ਵਾਸ਼ਿੰਗਟਨ ਪੋਸਟ, ਨਿਊਯਾਕਰ ਟਾਈਮਸ, ਵੌਇਸ ਆਫ ਅਮਰੀਕਾ ਦਾ ਪੱਤਰਕਾਰ ਖੁਦ ਦੇਖ ਸਕਦਾ ਹੈ ਕਿ ਅਸਲ ਵਿੱਚ ਸ਼ਾਂਤੀਪੂਰਣ ਯੂਕਰੇਨ 'ਤੇ ਹਮਲੇ ਦੀ ਤਿਆਰੀ ਕੌਣ ਕਰ ਰਿਹਾ ਹੈ। ਡੋਨੇਟਸਕ ਅਤੇ ਲੁਹਾਨਸਕ (ਡੀਪੀਆਰ ਅਤੇ ਐਲਪੀਆਰ) ਦੇ ਸਵੈ-ਘੋਸ਼ਿਤ ਪੀਲਸ ਰਿਪਬਲਿਕ ਦੇ ਨਾਲ ਮਿੰਸਕ ਸ਼ਾਂਤੀ ਸਮਝੌਤੇ ਦੀ ਉਲੰਘਣਾ ਵਿੱਚ ਯੂਕਰੇਨੀ ਬਲਾਂ ਦੁਆਰਾ ਡੋਨਬਾਸ ਬਸਤੀਆਂ ਦੀ ਲਗਾਤਾਰ ਗੋਲਾਬਾਰੀ ਦੀ ਰਿਪੋਟਿੰਗ ਦੇ ਨਾਲ ਡੋਨਬਾਸ ਵਿੱਚ ਸੰਪਰਕ ਲਾਈਨ 'ਤੇ ਇਸ ਸਥਿਤੀ ਨੂੰ ਵਧਾਇਆ ਗਿਆ। ਸ਼ੁੱਕਰਵਾਰ ਨੂੰ ਡੀਆਰ ਅਤੇ ਐਲਪੀਆਰ ਨੇ ਯੂਕਰੇਨੀ ਬਲਾਂ ਦੇ ਹਮਲੇ ਦੇ ਖਦਸ਼ੇ ਦੇ ਵਿਚਕਾਰ ਆਪਣੇ ਨਾਗਰਿਕਾਂ ਨੂੰ ਰੂਸ ਦੇ ਰੋਸਤੋਵ ਖੇਤਰ ਵਿੱਚ ਕੱਢੇ ਜਾਣ ਦੀ ਘੋਸ਼ਣਾ ਕੀਤੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            