ਲੱਖਾਂ ਯੋਗ ਅਮਰੀਕੀ ਅਜੇ ਵੀ ਕੋਰੋਨਾ ਟੀਕੇ ਤੋਂ ਹਨ ਵਾਂਝੇ - ਵਾਈਟ ਹਾਊਸ
Thursday, Sep 23, 2021 - 09:41 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਮਹਾਮਾਰੀ ਦੀ ਲਾਗ ਦੇ ਵਾਧੇ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਮਰੀਕਾ 'ਚ ਕੋਰੋਨਾ ਵੈਕਸੀਨ ਮੁਹਿੰਮ ਜਾਰੀ ਹੈ। ਇਸ ਪ੍ਰਕਿਰਿਆ ਦੇ ਚਲਦਿਆਂ ਜਿੱਥੇ ਲੱਖਾਂ ਅਮਰੀਕੀ ਲੋਕਾਂ ਨੇ ਕੋਰੋਨਾ ਟੀਕਾ ਲਗਵਾਇਆ ਹੈ। ਉੱਥੇ ਹੀ ਵਾਈਟ ਹਾਊਸ ਦੇ ਅਨੁਸਾਰ ਵੈਕਸੀਨ ਲਈ ਯੋਗ ਲੱਖਾਂ ਅਮਰੀਕੀ ਲੋਕਾਂ ਇਸ ਤੋਂ ਵਾਂਝੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਈਟ ਹਾਊਸ ਦੇ ਕੋਵਿਡ-19 ਦੇ ਡਾਟਾ ਡਾਇਰੈਕਟਰ ਸਾਇਰਸ ਸ਼ਾਹਪਾਰ ਨੇ ਦੱਸਿਆ ਕਿ ਤਕਰੀਬਨ 71 ਮਿਲੀਅਨ ਅਮਰੀਕੀ ਲੋਕ ਜੋਕਿ ਟੀਕੇ ਦੇ ਯੋਗ ਹਨ। ਉਨ੍ਹਾਂ ਨੂੰ ਅਜੇ ਵੀ ਟੀਕੇ ਦੀ ਕੋਈ ਵੀ ਖੁਰਾਕ ਨਹੀਂ ਮਿਲੀ ਹੈ। ਅਮਰੀਕੀ ਪ੍ਰਸ਼ਾਸਨ ਜੋਕਿ ਵਿਸ਼ਵ ਪੱਧਰ 'ਤੇ ਕੋਰੋਨਾ ਨੂੰ ਖਤਮ ਕਰਨ ਲਈ ਕੋਰੋਨਾ ਵੈਕਸੀਨ ਦੀ ਵੰਡ ਕਰ ਰਿਹਾ ਹੈ। ਜ਼ਿਆਦਾ ਤੋਂ ਜ਼ਿਆਦਾ ਅਮਰੀਕਾ ਨਾਗਰਿਕਾਂ ਦੇ ਕੋਰੋਨਾ ਟੀਕਾ ਲਗਾਉਣ ਦੇ ਢੁੱਕਵੇਂ ਯਤਨ ਕੀਤੇ ਜਾ ਰਹੇ ਹਨ।
ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ
ਤਕਰੀਬਨ ਇੱਕ ਮਹੀਨਾ ਪਹਿਲਾਂ, ਵਾਈਟ ਹਾਊਸ ਦੁਆਰਾ ਜਾਣਕਾਰੀ ਦਿੱਤੀ ਗਈ ਸੀ ਕਿ ਲਗਭਗ 82 ਮਿਲੀਅਨ ਯੋਗ ਅਮਰੀਕੀਆਂ ਨੇ ਵੈਕਸੀਨ ਨਹੀਂ ਲਗਵਾਈ ਹੈ ਤੇ ਹੁਣ ਨਵੇਂ ਅੰਕੜਿਆਂ ਅਨੁਸਾਰ ਇਸ ਗਿਣਤੀ ਵਿਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ। ਬਾਈਡੇਨ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।