ਕਾਂਗੋ ’ਚ ਵੱਡਾ ਅੱਤਵਾਦੀ ਹਮਲਾ, 60 ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

Thursday, Feb 03, 2022 - 02:19 PM (IST)

ਕਿਨਸ਼ਾਸਾ (ਭਾਸ਼ਾ)- ਕਾਂਗੋ ਦੇ ਪੂਰਬੀ ਰਾਜ ਇਟੂਰੀ ਵਿਚ ਜਾਰੀ ਹਿੰਸਾ ਕਾਰਨ ਬੇਘਰ ਹੋਏ ਲੋਕਾਂ ਦੇ ਇਕ ਕੈਂਪ ਉੱਤੇ ਰਾਤ ਵੇਲੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੈਂਪ ਦੇ ਮੁਖੀ ਨਡਾਲੋ ਬੁਡਜ਼ ਨੇ ਕਿਹਾ ਕਿ ਕੋਡੇਕੋ ਨਾਮਕ ਸਮੂਹ ਦੇ ਲੜਾਕੇ ਜੁਗੂ ਵਿਚ ਬੇਘਰ ਲੋਕਾਂ ਦੇ ਕੈਂਪ ਵਿਚ ਪਹੁੰਚੇ ਅਤੇ ਹਥਿਆਰਾਂ ਨਾਲ ਦਰਜਨਾਂ ਲੋਕਾਂ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਕਰੈਸ਼ ਹੋਣ ਤੋਂ ਮਸਾਂ ਬਚਿਆ ਬ੍ਰਿਟਿਸ਼ ਏਅਰਵੇਜ਼ ਦਾ ਜਹਾਜ਼, ਕੈਮਰੇ ’ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)

ਉਨ੍ਹਾਂ ਨੇ ਪ੍ਰੈੱਸ ਨੂੰ ਦੱਸਿਆ, ‘ਕੈਂਪ ਦੇ 60 ਲੋਕਾਂ ਨੂੰ ਚਾਕੂਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਮਾਰਿਆ ਗਿਆ।’ ਇਸ ਗੱਲ ਦੀ ਪੁਸ਼ਟੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਕੀਤੀ। ਬਹਾਮਾ ਨਡੇਰੇ ਦੇ ਮੁਖੀ ਪਿਲੋ ਮੁਲਿੰਡੋ ਨੇ ਕਿਹਾ ਕਿ 4 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕੋਡੇਕੋ ਅਤੇ ਹੋਰ ਸੰਗਠਨ ਦੇ ਲੜਾਕੇ ਪੂਰਬੀ ਕਾਂਗੋ ਖੇਤਰ ਵਿਚ ਸਰਗਰਮ ਹਨ। ਕਾਂਗੋ ਦੇ ਲੋਕਤੰਤਰੀ ਗਣਰਾਜ ਦੇ ਇਸ ਹਿੱਸੇ ਵਿਚ ਹਿੰਸਾ ਕਾਰਨ ਮਨੁੱਖੀ ਸਹਾਇਤਾ ਉਪਲੱਬਧ ਕਰਾਉਣ ਵਾਲੀਆਂ ਏਜੰਸੀਆਂ ਦੇ ਕੰਮ ਠੱਪ ਹਨ।

ਇਹ ਵੀ ਪੜ੍ਹੋ: ਦਰਦਨਾਕ: ਕਾਂਗੋ ’ਚ ‘ਹਾਈ-ਵੋਲਟੇਜ’ ਬਿਜਲੀ ਦੀ ਤਾਰ ਦੀ ਲਪੇਟ ’ਚ ਆਉਣ ਨਾਲ 26 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News