13 ਘੰਟੇ ਚੱਲੀ 14ਵੇਂ ਦੌਰ ਦੀ ਫੌਜੀ ਵਾਰਤਾ, ਭਾਰਤ ਨੇ ''ਹਾਟ ਸਪ੍ਰਿੰਗਸ'' ਤੋਂ ਚੀਨੀ ਫੌਜਾਂ ਨੂੰ ਹਟਾਉਣ ''ਤੇ ਜ਼ੋਰ ਦਿੱਤਾ
Thursday, Jan 13, 2022 - 02:02 PM (IST)
ਨੈਸ਼ਨਲ ਡੈਸਕ - ਭਾਰਤ ਅਤੇ ਚੀਨ ’ਚ ਬੁੱਧਵਾਰ ਨੂੰ 14ਵੇਂ ਦੌਰ ਦੀ ਫੌਜੀ ਵਾਰਤਾ ਹੋਈ, ਜੋ 13 ਘੰਟੇ ਤੱਕ ਚੱਲੀ। ਸੂਤਰਾਂ ਮੁਤਾਬਕ ਇਸ ਵਾਰਤਾ 'ਚ ਪੂਰਬੀ ਲੱਦਾਖ 'ਚ ਟਕਰਾਅ ਦੇ ਬਾਕੀ ਸਥਾਨਾਂ ਯਾਨੀ 'ਗਰਮ ਚਸ਼ਮੇ' ਤੋਂ ਫੌਜਾਂ ਨੂੰ ਵਾਪਸ ਬੁਲਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਗੱਲਬਾਤ ਬੁੱਧਵਾਰ ਸਵੇਰੇ 9.30 ਵਜੇ ਸ਼ੁਰੂ ਹੋਈ ਅਤੇ ਰਾਤ 10.30 ਵਜੇ ਖ਼ਤਮ ਹੋਈ। ਇਸ ਮੀਟਿੰਗ ਵਿੱਚ 14 ਕੋਰ ਦੇ ਨਵੇਂ ਮੁਖੀ ਲੈਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਨੇ ਭਾਰਤੀ ਪੱਖ ਦੀ ਨੁਮਾਇੰਦਗੀ ਕੀਤੀ, ਜਦਕਿ ਚੀਨੀ ਪੱਖ ਦੀ ਅਗਵਾਈ ਦੱਖਣੀ ਸ਼ਿਨਜਿਆਂਗ ਮਿਲਟਰੀ ਜ਼ਿਲ੍ਹੇ ਦੇ ਮੁਖੀ ਮੇਜਰ ਜਨਰਲ ਯਾਂਗ ਲਿਨ ਨੇ ਕੀਤੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਦੱਸ ਦੇਈਏ ਕਿ ਇਹ ਗੱਲਬਾਤ ਅਜਿਹੇ ਸਮੇਂ 'ਚ ਹੋਈ, ਜਦੋਂ ਚੀਨ ਤੋਂ ਸਰਹੱਦ 'ਤੇ ਪੈਂਗੋਂਗ ਤਸੋ ਝੀਲ 'ਤੇ ਪੁਲ ਬਣਾਉਣ ਦੀ ਗੱਲ ਸਾਹਮਣੇ ਆਈ। ਦਰਅਸਲ, ਹਾਲ ’ਚ ਸੈਟੇ ਲਾਈਟ ਫੋਟੋਆਂ ਵਿੱਚ ਦੇਖਿਆ ਗਿਆ ਹੈ ਕਿ ਚੀਨ ਪੈਂਗੋਂਗ ਝੀਲ ਦੇ ਆਪਣੇ ਕਬਜ਼ੇ ਵਾਲੇ ਖੇਤਰ ਵਿੱਚ ਪੁਲ ਦਾ ਨਿਰਮਾਣ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਭਵਾਨੀਗੜ੍ਹ : ਸ਼ਹੀਦਾਂ ਦੀ ਬਣੀ ਸਮਾਧ ’ਤੇ ਪਏ ਗੁਟਕਾ ਸਾਹਿਬ ਦੀ ਬੇਅਦਬੀ, ਗੋਲਕ ਤੋੜਨ ਦੀ ਵੀ ਕੀਤੀ ਕੋਸ਼ਿਸ਼
ਇਸ ਸਬੰਧ ਵਿਚ ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਇਸ ਪੁਲ ਦਾ ਨਿਰਮਾਣ ਉਸ ਇਲਾਕੇ ਵਿਚ ਹੋ ਰਿਹਾ ਹੈ, ਜੋ ਕਰੀਬ 60 ਸਾਲਾਂ ਤੋਂ ਚੀਨ ਦੇ ਨਾਜਾਇਜ਼ ਕਬਜ਼ੇ ਵਿਚ ਹੈ। ਭਾਰਤ ਦੀਆਂ ਨਜ਼ਰਾਂ ਚੀਨ ਦੀਆਂ ਹਰਕਤਾਂ 'ਤੇ ਟਿਕੀਆਂ ਹੋਈਆਂ ਹਨ। ਪਤਾ ਲੱਗਾ ਹੈ ਕਿ 'ਹਾਟ ਸਪਰਿੰਗ' ਚੀਨ ਨਾਲ ਮੌਜੂਦਾ ਵਿਵਾਦ ਦਾ ਆਖਰੀ ਖੇਤਰ ਹੈ, ਜਿਸ 'ਤੇ ਦੋਵੇਂ ਦੇਸ਼ਾਂ ਦੇ ਵਿਚਕਾਰ ਸਹਿਮਤ ਨਹੀਂ ਹੋ ਸਕੀ। ਭਾਰਤ ਅਤੇ ਚੀਨ ਵਿਚਕਾਰ ਹੁਣ ਤੱਕ ਹੋਈ ਗੱਲਬਾਤ ਨੇ ਪੈਨਗੋਂਗ ਖੇਤਰ ਅਤੇ ਗੋਗਰਾ ਹਾਈਟਸ ਦੇ ਮੁੱਦਿਆਂ ਨੂੰ ਸੁਲਝਾਉਣ ਵਿਚ ਮਦਦ ਕੀਤੀ ਹੈ ਪਰ ਇਹ ਮਾਮਲਾ ਅਜੇ ਸੁਲਝਿਆ ਨਹੀਂ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ