ਅਮਰੀਕਾ ''ਚ ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ, 2 ਦੀ ਮੌਤ

Thursday, Feb 16, 2023 - 01:52 PM (IST)

ਅਮਰੀਕਾ ''ਚ ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ, 2 ਦੀ ਮੌਤ

ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੇ ਦੱਖਣ-ਪੂਰਬੀ ਸੂਬੇ ਅਲਬਾਮਾ ਦੀ ਮੈਡੀਸਨ ਕਾਉਂਟੀ ਵਿਚ ਇਕ ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਲਬਾਮਾ ਲਾਅ ਇਨਫੋਰਸਮੈਂਟ ਏਜੰਸੀ ਵੱਲੋਂ ਵੀਰਵਾਰ ਨੂੰ ਜਾਰੀ ਇਕ ਬਿਆਨ ਵਿਚ ਦਿੱਤੀ ਗਈ।

ਇਨਫੋਰਸਮੈਂਟ ਏਜੰਸੀ ਦੇ ਬਿਆਨ ਮੁਤਾਬਕ, ਇਹ ਹਾਦਸਾ ਅਲਬਾਮਾ-ਟੈਨੇਸੀ ਸਰਹੱਦ ਦੇ ਨੇੜੇ ਮੈਡੀਸਨ ਕਾਉਂਟੀ ਵਿੱਚ ਬੁਰੇਲ ਰੋਡ ਚੌਰਾਹੇ ਨੇੜੇ ਉਸ ਸਮੇਂ ਵਾਪਰਿਆ, ਜਦੋਂ ਟੈਨੇਸੀ ਨੈਸ਼ਨਲ ਗਾਰਡ ਦਾ ਸਿਖਲਾਈ UH-60 ਬਲੈਕ ਹਾਕ ਹੈਲੀਕਾਪਟਰ ਰੁਟੀਨ ਸਿਖਲਾਈ ਮਿਸ਼ਨ 'ਤੇ ਸੀ। ਬਿਆਨ ਮੁਤਾਬਕ ਹੈਲੀਕਾਪਟਰ ਕਰੈਸ਼ ਹੋਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਪਰ ਉਦੋਂ ਤੱਕ ਸਵਾਰ ਦੋ ਲੋਕਾਂ ਦੀ ਮੌਤ ਹੋ ਚੁੱਕੀ ਸੀ।


author

cherry

Content Editor

Related News