ਕੋਲੰਬੀਆ 'ਚ ਫ਼ੌਜੀ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 9 ਦੀ ਮੌਤ

Wednesday, Jul 22, 2020 - 09:02 AM (IST)

ਕੋਲੰਬੀਆ 'ਚ ਫ਼ੌਜੀ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 9 ਦੀ ਮੌਤ

ਬੋਗੋਟਾ- ਕੋਲੰਬੀਆ ਵਿਚ ਇਕ ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 9 ਫ਼ੌਜੀ ਮਾਰੇ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਕੋਲੰਬੀਆ ਦੀ ਫ਼ੌਜ ਨੇ ਇਹ ਜਾਣਕਾਰੀ ਦਿੱਤੀ। ਫ਼ੌਜ ਅਨੁਸਾਰ ਹਾਦਸੇ ਦੇ ਦੋ ਪੀੜਤ ਅਜੇ ਵੀ ਲਾਪਤਾ ਹਨ। 

ਉਨ੍ਹਾਂ ਕਿਹਾ ਕਿ ਹਾਦਸਾਗ੍ਰਸਤ ਹੋਏ ਹੈਲੀਕਾਪਟਰ UH-60 ਬਲੈਕ ਹੌਕ ਦਾ ਮਲਬਾ ਦੱਖਣ-ਪੂਰਬੀ ਕੋਲੰਬੀਆ ਦੀ ਇਨਿਰੀਡਾ ਨਦੀ ਦੇ ਕਿਨਾਰੇ ਤੋਂ ਮਿਲਿਆ। ਫੌਜ ਨੇ ਕਿਹਾ ਕਿ ਕਰੈਸ਼ ਹੋਏ ਹੈਲੀਕਾਪਟਰ ਵਿਚ ਫੌਜ ਦੇ 17 ਮੈਂਬਰ ਸਵਾਰ ਸਨ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਕ ਵਿਸ਼ੇਸ਼ ਰਾਹਤ ਟੀਮ ਲਾਪਤਾ ਲੋਕਾਂ ਦੀ ਭਾਲ ਕਰ ਰਹੀ ਹੈ।
 


author

Lalita Mam

Content Editor

Related News