ਨਾਈਜ਼ੀਰੀਆ ''ਚ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ, 5 ਦੀ ਮੌਤ

Friday, Jan 04, 2019 - 04:45 AM (IST)

ਨਾਈਜ਼ੀਰੀਆ ''ਚ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ, 5 ਦੀ ਮੌਤ

ਅਬੁਜਾ — ਉੱਤਰੀ ਨਾਈਜ਼ੀਰੀਆ ਦੇ ਬੋਰਨੋ ਸੂਬੇ 'ਚ ਮੰਗਲਵਾਰ ਨੂੰ ਇਕ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਨਾਈਜ਼ੀਰੀਆ ਦੇ ਦਮਸਕ ਸ਼ਹਿਰ 'ਚ ਫੌਜੀ ਅਭਿਆਨ ਦੌਰਾਨ ਫੌਜੀਆਂ ਨੂੰ ਹਵਾਈ ਸਹਾਇਤਾ ਪ੍ਰਦਾਨ ਕਰ ਰਿਹਾ ਐੱਮ. ਆਈ.-35 ਐੱਮ. ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਜਿਸ ਕਾਰਨ ਚਾਲਕ ਦਲ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਹਵਾਈ ਫੌਜ ਦੇ ਅਧਿਕਾਰੀ ਨੇ ਫੌਜੀਆਂ ਦੀ ਮੌਤ 'ਤੇ ਸ਼ੋਕ ਵਿਅਕਤ ਕੀਤਾ ਅਤੇ ਆਖਿਆ ਕਿ ਬਹੁਤ ਦੁੱਖ ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਬੋਰਨੋ ਰਾਜ ਦੇ ਦਮਸਕ 'ਚ ਫੌਜੀਆਂ ਹਵਾਈ ਸਹਾਇਤਾ ਪ੍ਰਦਾਨ ਕਰ ਰਿਹਾ ਹਵਾਈ ਫੌਜ ਦਾ ਐੱਮ. ਆਈ.-35 ਐੱਮ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਅਤੇ ਇਸ 'ਚ ਸਵਾਰ ਚਾਲਕ ਦਲ ਦੇ 5 ਮੈਂਬਰਾਂ ਦੀ ਮੰਗਲਵਾਰ ਨੂੰ ਮੌਤ ਹੋ ਗਈ।


Related News