ਇਸ ਖਾਸ ਵਜ੍ਹਾ ਕਾਰਨ ਆਸਟਰੇਲੀਆ ਅਤੇ ਇੰਡੋਨੇਸ਼ੀਆ ਵਿਚਾਲੇ ਫੌਜੀ ਸਹਿਯੋਗ ਰੁਕਿਆ

01/05/2017 9:48:42 AM

ਜਕਾਰਤਾ/ਸਿਡਨੀ— ਇੰਡੋਨੇਸ਼ੀਆ ਨੇ ਆਪਣੇ ਰਾਸ਼ਟਰੀ ਪ੍ਰਤੀਕ ਚਿੰਨ੍ਹ ਪੈਨਕਾਸਿਲਾ ਦੇ ਅਪਮਾਨ ਦੇ ਕਾਰਨ ਆਸਟਰੇਲੀਆ ਨਾਲ ਹਰ ਤਰ੍ਹਾਂ ਦਾ ਫੌਜੀ ਸਹਿਯੋਗ ਰੋਕ ਦਿੱਤਾ ਹੈ। ਇੰਡੋਨੇਸ਼ੀਆ ਦੇ ਫੌਜੀ ਬੁਲਾਰੇ ਜਨਰਲ ਵੁਪਜਾਂਤੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਡੋਨੇਸ਼ੀਆ ਨੇ ਮੱਧ ਦਸੰਬਰ ''ਚ ਇਹ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਅਸੀਂ ਤਕਨੀਕੀ ਕਾਰਨਾਂ ਕਰਕੇ ਆਸਟਰੇਲੀਆ ਦੀ ਫੌਜ ਦੇ ਨਾਲ ਹਰ ਪ੍ਰਕਾਰ ਦਾ ਸਹਿਯੋਗ ਅਸਥਾਈ ਤੌਰ ''ਤੇ ਰੋਕ ਰਹੇ ਹਾਂ। ਜਨਰਲ ਨੇ ਕਿਹਾ ਕਿ ਇੰਡੋਨੇਸ਼ੀਆਈ ਵਿਸ਼ੇਸ਼ ਇਕਾਈ ਬਲ ਅਤੇ ਆਸਟਰੇਲੀਆਈ ਵਿਸ਼ੇਸ਼ ਹਵਾ ਸੇਵਾ ਦੇ ਇੱਕ ਸਾਂਝੇ ਅਭਿਆਸ ਦੇ ਦੌਰਾਨ ਪੈਨਕਾਸਿਲਾ ਦੇ ਪ੍ਰਤੀ ਅਪਮਾਨ ਦਰਸਾਇਆ ਜਾਣਾ ਫੌਜੀ ਸਹਿਯੋਗ ਨੂੰ ਰੋਕਣ ਦਾ ਇੱਕ ਪ੍ਰਮੁੱਖ ਕਾਰਨ ਹੈ।

Related News