ਸੋਮਾਲੀਆ : ਝੜਪਾਂ ''ਚ 150 ਲੋਕਾਂ ਦੀ ਮੌਤ, ਅੱਤਵਾਦੀਆਂ ਨੇ 10 ਨਾਗਰਿਕਾਂ ਦੀ ਕੀਤੀ ਹੱਤਿਆ
Thursday, Feb 23, 2023 - 03:12 AM (IST)
ਮੋਗਾਦਿਸ਼ੂ (ਵਾਰਤਾ) : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਸੁਰੱਖਿਆ ਬਲਾਂ ਨੇ ਅਲ-ਸ਼ਬਾਬ ਦੇ ਅੱਤਵਾਦੀਆਂ ਵੱਲੋਂ ਇਕ ਰਿਹਾਇਸ਼ੀ ਇਮਾਰਤ 'ਤੇ ਕੀਤੀ 10 ਘੰਟੇ ਦੀ ਘੇਰਾਬੰਦੀ ਖਤਮ ਕਰ ਦਿੱਤੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਅਤੇ ਕਬੀਲੇ ਦੇ ਨੇਤਾਵਾਂ ਵਿਚਾਲੇ ਹੋਈਆਂ ਝੜਪਾਂ 'ਚ ਘੱਟੋ-ਘੱਟ 150 ਲੋਕ ਮਾਰੇ ਗਏ ਅਤੇ 600 ਤੋਂ ਵੱਧ ਜ਼ਖ਼ਮੀ ਹੋ ਗਏ। ਅੱਤਵਾਦੀਆਂ ਨੇ 10 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਹੈ। ਸੂਚਨਾ, ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ ਨੇ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ 'ਚ 4 ਸੁਰੱਖਿਆ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਮੰਤਰਾਲੇ ਨੇ ਇੱਥੇ ਜਾਰੀ ਬਿਆਨ 'ਚ ਕਿਹਾ, ''ਸੁਰੱਖਿਆ ਬਲਾਂ ਨੇ 4 ਹਮਲਾਵਰਾਂ ਨੂੰ ਮਾਰ ਦਿੱਤਾ ਹੈ।''
ਇਹ ਵੀ ਪੜ੍ਹੋ : ਭਾਰਤ ਵਾਂਗ ਹੁਣ ਲੰਡਨ ਦੇ ਸਕੂਲਾਂ 'ਚ ਵੀ ਸ਼ੁਰੂ ਹੋਣ ਜਾ ਰਹੀ ਮਿਡ-ਡੇ ਮੀਲ ਸਕੀਮ, ਜਾਣੋ ਕਿਉਂ ਬਣੇ ਅਜਿਹੇ ਹਾਲਾਤ
ਸਥਾਨਕ ਕਬੀਲੇ ਦੇ ਬਜ਼ੁਰਗਾਂ ਨੇ ਇਕ ਘੋਸ਼ਣਾ ਜਾਰੀ ਕੀਤੀ ਕਿ ਉਹ ਹੁਣ ਸੋਮਾਲੀ ਭੂਮੀ ਦਾ ਹਿੱਸਾ ਨਹੀਂ ਹਨ ਅਤੇ ਸੋਮਾਲੀਆ ਵਿੱਚ ਮੁੜ ਸ਼ਾਮਲ ਹੋਣਗੇ। ਇਸ ਇਲਾਕੇ ਵਿੱਚ 6 ਫਰਵਰੀ ਤੋਂ ਝੜਪਾਂ ਚੱਲ ਰਹੀਆਂ ਹਨ। ਸੋਲ, ਸਨਾਗ ਅਤੇ ਕੇਏਨ ਖੇਤਰ ਹੁਣ ਸੋਮਾਲੀਆ ਦੀ ਸਰਕਾਰ ਦੁਆਰਾ ਨਿਯੰਤਰਿਤ ਹਨ। ਇਸ ਦੌਰਾਨ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਸੁਰੱਖਿਆ ਬਲਾਂ ਨੇ ਅਲ-ਸ਼ਬਾਬ ਦੇ ਅੱਤਵਾਦੀਆਂ ਦੁਆਰਾ ਇਕ ਰਿਹਾਇਸ਼ੀ ਇਮਾਰਤ 'ਤੇ 10 ਘੰਟੇ ਦੀ ਘੇਰਾਬੰਦੀ ਖਤਮ ਕਰ ਦਿੱਤੀ। ਇਸ ਦੌਰਾਨ ਅੱਤਵਾਦੀਆਂ ਨੇ 10 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਾਈਡੇਨ ਨੇ ਪੁਤਿਨ ਨੂੰ ਦਿੱਤੀ ਧਮਕੀ, ਕਿਹਾ- ਅਮਰੀਕਾ ਨਾਲ 'ਆਰਮ ਸੰਧੀ' ਤੋੜ ਕੇ ਚੰਗਾ ਨਹੀਂ ਕੀਤਾ
ਬਿਆਨ ਮੁਤਾਬਕ ਮੰਗਲਵਾਰ ਦੁਪਹਿਰ ਨੂੰ ਅੱਤਵਾਦੀਆਂ ਨੇ ਮੱਧ ਸੋਮਾਲੀਆ 'ਚ ਫੌਜੀ ਕਾਰਵਾਈਆਂ 'ਚ ਜ਼ਖਮੀ ਹੋਣ ਤੋਂ ਬਾਅਦ ਇਲਾਜ ਕਰਵਾ ਰਹੇ ਸਰਕਾਰ ਪੱਖੀ ਮਿਲੀਸ਼ੀਆ ਦੀ ਰਿਹਾਇਸ਼ੀ ਇਮਾਰਤ 'ਤੇ ਹਮਲਾ ਕਰ ਦਿੱਤਾ। ਅਲ-ਸ਼ਬਾਬ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਹੈ ਕਿ ਉਸ ਦੇ ਲੜਾਕਿਆਂ ਨੇ ਸੈਨਿਕਾਂ ਅਤੇ ਮਿਲੀਸ਼ੀਆ ਸਮੇਤ ਘੱਟੋ-ਘੱਟ 70 ਲੋਕਾਂ ਨੂੰ ਮਾਰ ਦਿੱਤਾ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਬੇਟੀ ਨੂੰ ਕੱਟਿਆ ਤਾਂ ਗੁੱਸੇ ’ਚ ਪਿਓ ਨੇ ਕੇਕੜੇ ਨੂੰ ਜ਼ਿੰਦਾ ਨਿਗਲ ਲਿਆ ਤੇ ਫਿਰ...
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।