Air India ਨੇ ਕੈਨੇਡਾ ਵੱਲ ਭੇਜ''ਤਾ ''ਗ਼ਲਤ'' ਜਹਾਜ਼ ! ਅੱਧ ਵਿਚਾਲਿਓਂ ਮਾਰਨਾ ਪਿਆ U-Turn

Saturday, Mar 21, 2026 - 10:31 AM (IST)

Air India ਨੇ ਕੈਨੇਡਾ ਵੱਲ ਭੇਜ''ਤਾ ''ਗ਼ਲਤ'' ਜਹਾਜ਼ ! ਅੱਧ ਵਿਚਾਲਿਓਂ ਮਾਰਨਾ ਪਿਆ U-Turn

ਨਵੀਂ ਦਿੱਲੀ- ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ 'ਏਅਰ ਇੰਡੀਆ', ਜੋ ਕਿ ਅਹਿਮਦਾਬਾਦ ਕ੍ਰੈਸ਼ ਮਗਰੋਂ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਬਾਰੇ ਇਕ ਹੋਰ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ। ਏਅਰ ਇੰਡੀਆ ਦੀ ਫਲਾਈਟ (AI 185) ਜੋ ਦਿੱਲੀ ਤੋਂ ਵੈਨਕੂਵਰ (ਕੈਨੇਡਾ) ਲਈ ਰਵਾਨਾ ਹੋਈ ਸੀ, ਨੂੰ ਕਰੀਬ 9 ਘੰਟੇ ਹਵਾ ਵਿੱਚ ਰਹਿਣ ਤੋਂ ਬਾਅਦ ਵਾਪਸ ਦਿੱਲੀ ਉਤਰਨਾ ਪਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਪਸੀ ਕਿਸੇ ਤਕਨੀਕੀ ਖ਼ਰਾਬੀ ਕਾਰਨ ਨਹੀਂ, ਸਗੋਂ ਏਅਰਲਾਈਨ ਦੀ ਇੱਕ 'ਗਲਤੀ' ਕਾਰਨ ਹੋਈ।

ਏਅਰ ਇੰਡੀਆ ਕੋਲ ਕੈਨੇਡਾ ਲਈ ਸਿਰਫ਼ Boeing 777-300ER ਜਹਾਜ਼ ਉਡਾਉਣ ਦੀ ਇਜਾਜ਼ਤ ਹੈ, ਪਰ ਵੀਰਵਾਰ (19 ਮਾਰਚ) ਨੂੰ ਕੰਪਨੀ ਨੇ ਗਲਤੀ ਨਾਲ Boeing 777-200LR ਜਹਾਜ਼ ਵੈਨਕੂਵਰ ਲਈ ਭੇਜ ਦਿੱਤਾ। ਜਦੋਂ ਜਹਾਜ਼ ਦਿੱਲੀ ਤੋਂ ਉੱਡ ਕੇ ਚੀਨ ਦੇ ਏਅਰਸਪੇਸ 'ਚ ਦਾਖ਼ਲ ਹੋਇਆ, ਤਾਂ ਏਅਰਲਾਈਨ ਨੂੰ ਅਹਿਸਾਸ ਹੋਇਆ ਕਿ ਇਸ ਜਹਾਜ਼ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ।

ਇਹ ਵੀ ਪੜ੍ਹੋ- ''ਮੈਂ ਨਹੀਂ ਚਾਹੁੰਦਾ ਜੰਗਬੰਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਇਹ ਪਤਾ ਲੱਗਣ ਮਗਰੋਂ ਜਹਾਜ਼ ਨੇ ਲਗਭਗ 4 ਘੰਟੇ ਜਾਣ ਅਤੇ 4-5 ਘੰਟੇ ਵਾਪਸ ਆਉਣ ਵਿੱਚ ਬਿਤਾਏ। ਯਾਤਰੀਆਂ ਲਈ ਇਹ ਇੱਕ 'Flight to Nowhere' ਸਾਬਤ ਹੋਈ, ਜਿੱਥੇ ਉਹ 9 ਘੰਟੇ ਸਫ਼ਰ ਕਰਨ ਤੋਂ ਬਾਅਦ ਵਾਪਸ ਉੱਥੇ ਹੀ ਪਹੁੰਚ ਗਏ ਜਿੱਥੋਂ ਚੱਲੇ ਸਨ। ਫਲਾਈਟ ਵਿੱਚ ਸਵਾਰ ਲਗਭਗ 280 ਯਾਤਰੀਆਂ ਨੂੰ ਦਿੱਲੀ ਵਾਪਸ ਉਤਾਰਿਆ ਗਿਆ। ਏਅਰਲਾਈਨ ਨੇ ਯਾਤਰੀਆਂ ਤੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਦੇ ਰਹਿਣ ਲਈ ਹੋਟਲ ਦਾ ਪ੍ਰਬੰਧ ਕੀਤਾ। ਅਗਲੇ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸਹੀ ਜਹਾਜ਼ ਰਾਹੀਂ ਵੈਨਕੂਵਰ ਭੇਜਿਆ ਗਿਆ।

ਜ਼ਿਕਰਯੋਗ ਹੈ ਕਿ ਇੱਕ ਬੋਇੰਗ 777 ਜਹਾਜ਼ ਇੱਕ ਘੰਟੇ ਵਿੱਚ ਕਰੀਬ 8-9 ਟਨ ਤੇਲ ਖਾਂਦਾ ਹੈ। 9 ਘੰਟੇ ਦੀ ਇਸ ਬੇਕਾਰ ਉਡਾਣ ਕਾਰਨ ਏਅਰਲਾਈਨ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ ਹੈ। ਏਅਰ ਇੰਡੀਆ ਨੇ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਸੂਤਰਾਂ ਅਨੁਸਾਰ, ਇਸ ਗਲਤੀ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ- ਜੰਗ ਵਿਚਾਲੇ NATO ਦਾ ਵੱਡਾ ਕਦਮ ! ਇਰਾਕ 'ਚੋਂ ਕੱਢ ਲਈ ਆਪਣੀ ਫ਼ੌਜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News