ਮਿਕਾਈਲਾ ਸ਼ਿਫਰਿਨ ਨੇ ਸਲਾਲਮ ਦਾ ਨੌਵਾਂ ਖ਼ਿਤਾਬ ਆਪਣੇ ਨਾਮ ਕੀਤਾ

Sunday, Jan 25, 2026 - 11:53 PM (IST)

ਮਿਕਾਈਲਾ ਸ਼ਿਫਰਿਨ ਨੇ ਸਲਾਲਮ ਦਾ ਨੌਵਾਂ ਖ਼ਿਤਾਬ ਆਪਣੇ ਨਾਮ ਕੀਤਾ

ਵੈਨਕੂਵਰ (ਮਲਕੀਤ ਸਿੰਘ) – ਅਮਰੀਕਾ ਦੀ ਪ੍ਰਸਿੱਧ ਐਲਪਾਈਨ ਸਕੀ ਖਿਡਾਰਨ ਮਿਕਾਈਲਾ ਸ਼ਿਫਰਿਨ ਨੇ ਓਲੰਪਿਕ ਖੇਡਾਂ ਤੋਂ ਪਹਿਲਾਂ ਹੋਈ ਆਖ਼ਰੀ ਸਲਾਲਮ ਦੌੜ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਸਲਾਲਮ ਵਿਧਾ ਦਾ ਸੀਜ਼ਨ ਖ਼ਿਤਾਬ ਆਪਣੇ ਨਾਮ ਕਰ ਲਿਆ।

ਇਸ ਜਿੱਤ ਨਾਲ ਮਿਕਾਈਲਾ ਸ਼ਿਫਰਿਨ ਨੇ ਸਲਾਲਮ ਵਿੱਚ ਆਪਣਾ ਨੌਵਾਂ ਕਰਿਸਟਲ ਗਲੋਬ ਹਾਸਲ ਕਰਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਉਹ ਵਰਲਡ ਕੱਪ ਦੇ ਕਈ ਦਹਾਕਿਆਂ ਦੇ ਇਤਿਹਾਸ ਵਿੱਚ ਇੱਕੋ ਵਿਧਾ ਵਿੱਚ ਨੌਂ ਵਾਰ ਸੀਜ਼ਨ ਖ਼ਿਤਾਬ ਜਿੱਤਣ ਵਾਲੀ ਪਹਿਲੀ ਸਕੀਅਰ ਬਣ ਗਈ ਹੈ।

ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਜਿੱਤ ਓਲੰਪਿਕ ਤੋਂ ਪਹਿਲਾਂ ਉਸਦੇ ਆਤਮ-ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰੇਗੀ। ਲਗਾਤਾਰ ਸਫਲਤਾਵਾਂ ਨਾਲ ਮਿਕਾਈਲਾ ਸ਼ਿਫਰਿਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਵੀ ਸੋਨੇ ਦੇ ਤਮਗੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਹੈ।


author

Inder Prajapati

Content Editor

Related News