284 ਪ੍ਰਵਾਸੀ ਹੋਣਗੇ ਡਿਪੋਰਟ ! ਪਾਕਿ ਪ੍ਰਸ਼ਾਸਨ ਕਰਨ ਜਾ ਰਿਹਾ ਵੱਡੀ ਕਾਰਵਾਈ
Tuesday, Aug 18, 2026 - 09:57 AM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਕਥਿਤ ਤੌਰ ’ਤੇ ‘ਸੈਕਸਟਾਰਸ਼ਨ’ ਅਤੇ ਹੋਰ ਸਾਈਬਰ ਅਪਰਾਧਾਂ ਵਿਚ ਸ਼ਾਮਲ 284 ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰੇਗਾ। ਇਨ੍ਹਾਂ ਵਿਚ ਜ਼ਿਆਦਾਤਰ ਚੀਨ, ਵੀਅਤਨਾਮ ਅਤੇ ਇੰਡੋਨੇਸ਼ੀਆ ਦੇ ਨਾਗਰਿਕ ਹਨ।
‘ਸੈਕਸਟਾਰਸ਼ਨ’ ਦਾ ਅਰਥ ਹੈ ਜਿਨਸੀ ਸਮੱਗਰੀ ਜਾਂ ਨਿੱਜੀ ਤਸਵੀਰਾਂ/ਵੀਡੀਓਜ਼ ਦੇ ਜ਼ਰੀਏ ਕਿਸੇ ਵਿਅਕਤੀ ਨੂੰ ਬਲੈਕਮੇਲ ਕਰਨਾ। ਆਮ ਤੌਰ ’ਤੇ ਇਸ ਵਿਚ ਦੋਸ਼ੀ ਕਿਸੇ ਵਿਅਕਤੀ ਦੀ ਨਿੱਜੀ ਜਾਂ ਅਪਮਾਨਜਨਕ ਤਸਵੀਰ ਜਾਂ ਵੀਡੀਓ ਹਾਸਲ ਕਰਦਾ ਹੈ ਅਤੇ ਫਿਰ ਉਸ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਪੈਸੇ, ਹੋਰ ਤਸਵੀਰਾਂ ਜਾਂ ਕੋਈ ਹੋਰ ਫਾਇਦਾ ਮੰਗਦਾ ਹੈ।
ਸੰਘੀ ਜਾਚ ਏਜੰਸੀ (ਐੱਫ. ਆਈ. ਏ.) ਦੇ ਡਾਇਰੈਕਟਰ ਜਨਰਲ ਉਸਮਾਨ ਅਨਵਰ ਨੇ ਦੱਸਿਆ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਟੂਰਿਸਟ ਵੀਜ਼ੇ ’ਤੇ ਪਾਕਿਸਤਾਨ ਆਏ ਸਨ ਅਤੇ ਇਸਲਾਮਾਬਾਦ ਵਿਚ ਰਜਿਸਟਰਡ ਇਕ ਆਈ.ਟੀ. ਕੰਪਨੀ ਤੋਂ ਆਪਣਾ ਕੰਮ ਚਲਾ ਰਹੇ ਸਨ।
ਇਹ ਵੀ ਪੜ੍ਹੋ- ਦੇਸ਼ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ ! ISI ਦੇ 200 ਤੋਂ ਵੱਧ ਅੱਤਵਾਦੀ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
