ਟਿਊਨੀਸ਼ੀਆ ''ਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 29

03/27/2023 12:29:28 AM

ਟਿਊਨਿਸ : ਟਿਊਨੀਸ਼ੀਆ ਦੇ ਤੱਟ 'ਤੇ ਇਕ ਕਿਸ਼ਤੀ ਡੁੱਬਣ ਕਾਰਨ ਉਪ-ਸਹਾਰਾ ਅਫਰੀਕੀ ਦੇਸ਼ਾਂ ਦੇ ਘੱਟੋ-ਘੱਟ 29 ਲੋਕਾਂ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਭੂਮੱਧ ਸਾਗਰ ਪਾਰ ਕਰਕੇ ਇਟਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਟਿਊਨੀਸ਼ੀਆ ਦੇ ਨੈਸ਼ਨਲ ਗਾਰਡ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਜ਼ਾ ਕੁਦਰਤੀ ਆਫ਼ਤਾਂ ਵਿੱਚ 9 ਦੀ ਮੌਤ, 74 ਜ਼ਖ਼ਮੀ

ਟਿਊਨੀਸ਼ੀਆ ਦੇ ਨੈਸ਼ਨਲ ਗਾਰਡ ਦੇ ਬੁਲਾਰੇ ਹਾਉਸਮੇਦੀਨ ਜ਼ੇਬਾਲੀ ਨੇ ਕਿਹਾ ਕਿ ਮਛੇਰਿਆਂ ਨੇ 19 ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਤੱਟ ਰੱਖਿਅਕਾਂ ਨੇ ਸ਼ਨੀਵਾਰ ਰਾਤ 8 ਹੋਰ ਲਾਸ਼ਾਂ ਬਰਾਮਦ ਕੀਤੀਆਂ ਤੇ 11 ਲੋਕਾਂ ਨੂੰ ਬਚਾ ਲਿਆ। ਉਨ੍ਹਾਂ ਕਿਹਾ ਕਿ 2 ਹੋਰ ਲਾਸ਼ਾਂ ਟਿਊਨੀਸ਼ੀਆ ਦੀ ਬੰਦਰਗਾਹ ਸਫੈਕਸ ਤੋਂ ਬਰਾਮਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਫਰਾਂਸ 'ਚ ਹੁਣ ਜਲ ਭੰਡਾਰਾਂ ਨੂੰ ਲੈ ਕੇ ਭੜਕੀ ਹਿੰਸਾ, ਦੇਸ਼ ਭਰ 'ਚ ਫੈਲਿਆ ਤਣਾਅ

ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਡੁੱਬਣ ਵਾਲੀ ਕਿਸ਼ਤੀ 'ਚ ਕਿੰਨੇ ਲੋਕ ਸਵਾਰ ਸਨ। ਟਿਊਨੀਸ਼ੀਆ 'ਚ ਪ੍ਰਵਾਸੀਆਂ ਲਈ ਕੰਮ ਕਰ ਰਹੀ ਇਕ ਗੈਰ-ਸਰਕਾਰੀ ਸੰਸਥਾ (ਐੱਨ.ਜੀ.ਓ.) ਦੇ ਅਨੁਸਾਰ ਪਿਛਲੇ 2 ਦਿਨਾਂ ਵਿੱਚ ਸਫੈਕਸ 'ਚ 5 ਕਿਸ਼ਤੀਆਂ ਡੁੱਬ ਗਈਆਂ ਹਨ ਅਤੇ 67 ਲੋਕ ਲਾਪਤਾ ਹਨ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਮੁਤਾਬਕ ਸੰਘਰਸ਼ ਜਾਂ ਗਰੀਬੀ ਕਾਰਨ ਲੋਕ ਟਿਊਨੀਸ਼ੀਆ ਦੇ ਤੱਟਾਂ ਤੋਂ ਭੂਮੱਧ ਸਾਗਰ ਦੇ ਰਸਤੇ ਯੂਰਪ ਜਾਂਦੇ ਹਨ, ਜਿਸ ਨੂੰ ਸਭ ਤੋਂ ਖਤਰਨਾਕ ਰਸਤਾ ਮੰਨਿਆ ਜਾਂਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News