ਇੰਡੋਨੇਸ਼ੀਆ: ਸੁਮਾਤਰਾ ਟਾਪੂ ''ਤੇ ਡੁੱਬੀ ਕਿਸ਼ਤੀ, 9 ਪਰਵਾਸੀ ਲਾਪਤਾ

Thursday, Jan 23, 2020 - 03:48 PM (IST)

ਇੰਡੋਨੇਸ਼ੀਆ: ਸੁਮਾਤਰਾ ਟਾਪੂ ''ਤੇ ਡੁੱਬੀ ਕਿਸ਼ਤੀ, 9 ਪਰਵਾਸੀ ਲਾਪਤਾ

ਪਕਨਬਾਰੂ- ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਦੇ ਤੱਟ 'ਤੇ 20 ਪਰਵਾਸੀ ਮਜ਼ਦੂਰਾਂ ਨੂੰ ਲਿਜਾ ਰਹੀ ਇਕ ਕਿਸ਼ਤੀ ਦੇ ਡੁੱਬਣ ਤੋਂ ਬਾਅਦ 9 ਲੋਕ ਲਾਪਤਾ ਹੋ ਗਏ ਹਨ ਜਦਕਿ ਇਸ ਦੌਰਾਨ ਵਿਅਕਤੀ ਦੀ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਖੋਜ ਤੇ ਬਚਾਅ ਮੁਹਿੰਮ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਕਿਸ਼ਤੀ ਗੁਆਂਢੀ ਦੇਸ਼ ਮਲੇਸ਼ੀਆ ਜਾ ਰਹੀ ਸੀ ਤੇ ਮੰਗਲਵਾਰ ਸ਼ਾਮ ਨੂੰ ਸਮੁੰਦਰ ਦੀਆਂ ਤੇਜ਼ ਲਹਿਰਾਂ ਦੀ ਲਪੇਟ ਵਿਚ ਆ ਗਈ। ਸਥਾਨਕ ਖੋਜ ਤੇ ਬਚਾਅ ਅਧਿਕਾਰੀ ਲੇਨੀ ਤਾੜਿਕਾ ਨੇ ਵੀਰਵਾਰ ਨੂੰ ਮੈਟ੍ਰੋ ਟੀਵੀ ਨੂੰ ਦੱਸਿਆ ਕਿ ਕਿਸ਼ਤੀ ਵਿਚ 20 ਲੋਕ ਸਵਾਰ ਸਨ ਤੇ 10 ਲੋਕਾਂ ਨੂੰ ਬਚਾ ਲਿਆ ਗਿਆ ਹੈ ਜਦਕਿ 9 ਹੋਰ ਅਜੇ ਵੀ ਲਾਪਤਾ ਹਨ। ਬਚਾਏ ਗਏ ਮਜ਼ਦੂਰਾਂ ਨੇ ਲਾਈਫ ਜੈਕੇਟ ਪਾਈ ਹੋਈ ਸੀ, ਉਹਨਾਂ ਨੂੰ ਬੁੱਧਵਾਰ ਦੁਪਹਿਰੇ ਮਛੇਰਿਆਂ ਨੇ ਦੇਖਿਆ ਸੀ। ਪੁਲਸ ਨੇ ਦੱਸਿਆ ਕਿ ਉਹ ਸਾਰੇ ਗੈਰ-ਕਾਨੂੰਨੀ ਪਰਵਾਸੀ ਸਨ।


author

Baljit Singh

Content Editor

Related News