ਮਿਸ਼ੀਗਨ ਕਤਲ ਕੇਸ: ਤੋਤਾ ਬਣਿਆ ਗਵਾਹ, ਪਤੀ ਦੀ ਹੱਤਿਆ ਦੇ ਦੋਸ਼ ਵਿਚ ਪਤਨੀ ਦੋਸ਼ੀ ਕਰਾਰ

07/20/2017 4:29:53 PM

ਮਿਸ਼ੀਗਨ— ਅਮਰੀਕਾ ਦੇ ਮਿਸ਼ੀਗਨ ਵਿਚ ਇਕ ਔਰਤ ਨੂੰ ਪਤੀ ਦੀ ਹੱਤਿਆ ਦੇ ਮਾਮਲੇ ਵਿਚ ਤੋਤੇ ਦੇ ਗਵਾਹ ਬਨਣ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਹੈ। ਗਲੇਂਨਾ ਦੁਰਮ ਨੇ 2015 ਵਿਚ ਤੋਤੇ ਦੇ ਸਾਹਮਣੇ ਆਪਣੇ ਪਤੀ ਮਾਰਟਿਨ ਉੱਤੇ ਪੰਜ ਗੋਲੀਆਂ ਚਲਾਈਆਂ ਸਨ। ਉਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਮਾਰਟਿਨ ਦੀ ਸਾਬਕਾ ਪਤਨੀ ਨੇ ਕਿਹਾ ਕਿ ਤੋਤੇ ਨੇ ਉਨ੍ਹਾਂ ਦੀ ( ਮਾਰਟਿਨ ਦੀ ) ਅਵਾਜ਼ ਕੱਢ ਕੇ ਗੋਲੀ ਨਾ ਚਲਾਓ ਵਾਰ-ਵਾਰ ਕਿਹਾ। ਹਾਲਾਂਕਿ ਬਡ ਨਾਂ ਦੇ ਇਸ ਅਫਰੀਕੀ ਤੋਤੇ ਨੂੰ ਅਦਾਲਤ ਵਿਚ ਸੁਣਵਾਈ ਦੌਰਾਨ ਨਹੀਂ ਲਿਆਇਆ ਗਿਆ। ਜੂਰੀ ਨੇ ਪਾਇਆ ਕਿ 49 ਸਾਲਾਂ ਗਲੇਂਨਾ ਹੱਤਿਆ ਦੀ ਦੋਸ਼ੀ ਹੈ। ਉਸ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ। ਘਟਨਾ ਵਿਚ ਗਲੇਂਨਾ ਦੇ ਸਿਰ 'ਤੇ ਸੱਟ ਲੱਗੀ ਸੀ। ਹਾਲਾਂਕਿ ਉਹ ਬੱਚ ਗਈ। 
ਘਟਨਾ ਮਿਸ਼ੀਗਨ ਵਿਚ ਉਨ੍ਹਾਂ ਦੇ ਸੈਂਡ ਲੇਕ ਸਥਿਤ ਘਰ ਵਿਚ ਹੋਈ ਸੀ। ਮਾਰਟਿਨ ਦੀ ਮਾਂ ਲਿਲੀਅਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਦੁੱਖ ਹੋ ਰਿਹਾ ਕਿ ਦੋਸ਼ੀ ਠਹਿਰਾਈ ਗਈ ਦੁਰਮ ਨੂੰ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਆ ਮਿਲਣ ਵਿਚ ਦੇਰ ਹੋ ਰਹੀ ਹੈ, ਦੋ ਸਾਲ ਦਾ ਸਮਾਂ ਘੱਟ ਨਹੀਂ ਹੁੰਦਾ ਹੈ। ਮਾਰਟਿਨ ਦੀ ਸਾਬਕਾ ਪਤਨੀ ਹੁਣ ਉਸ ਤੋਤੇ ਦਾ ਖ਼ਿਆਲ ਰੱਖਦੀ ਹੈ।  ਉਨ੍ਹਾਂ ਕਿਹਾ ਤੋਤਾ ਉਸ ਰਾਤ ਦੀ ਪੂਰੀ ਗੱਲਬਾਤ ਨੂੰ ਦੋਹਰਾ ਰਿਹਾ ਸੀ 'ਗੋਲੀ ਮਤ ਚਲਾਣਾ'। ਪੀੜਤ ਦੇ ਮਾਤਾ-ਪਿਤਾ ਵੀ ਇਸ ਗੱਲ ਉੱਤੇ ਭਰੋਸਾ ਕਰਦੇ ਹਨ ਕਿ ਇਹ ਸੰਭਵ ਹੈ ਕਿ ਤੋਤੇ ਨੇ ਉਨ੍ਹਾਂ ਦੀ ਗੱਲਬਾਤ ਸੁਣੀ ਸੀ, ਉਦੋਂ ਤੋਂ ਉਹ ਉਨ੍ਹਾਂ ਦੀ ਆਖਰੀ ਗੱਲਬਾਤ ਨੂੰ ਦੋਹਰਾ ਰਿਹਾ ਸੀ। ਮਾਰਟਿਨ ਦੀ ਮਾਂ ਨੇ ਕਿਹਾ ਇਹ ਪੰਛੀ ਹਰ ਗੱਲ ਫੜ ਲੈਂਦਾ ਹੈ। ਉਹ ਕੁੱਝ ਵੀ ਬੋਲ ਸਕਦਾ ਹੈ। ਉਸ ਦੀ ਜ਼ੁਬਾਨ ਬਹੁਤ ਸਾਫ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਵਕੀਲ ਗਵਾਹ ਦੇ ਤੌਰ ਉੱਤੇ ਤੋਤੇ ਨੂੰ ਪੇਸ਼ ਕਰਨ ਦੀ ਆਗਿਆ ਵੀ ਚਾਹੁੰਦੇ ਸਨ। ਹਾਲਾਂਕਿ ਬਾਅਦ ਵਿਚ ਇਸ ਨੂੰ ਰੱਦ ਕਰ ਦਿੱਤਾ ਗਿਆ।


Related News