ਸਕੂਲ ਗੋਲੀਬਾਰੀ ''ਚ ਬਚੀ ਕੁੜੀ ਨੇ ਪਛਤਾਵੇ ਕਾਰਨ ਕੀਤੀ ਖੁਦਕੁਸ਼ੀ
Saturday, Mar 23, 2019 - 01:16 PM (IST)

ਮਿਆਮੀ : ਅਮਰੀਕਾ ਦੇ ਫਲੋਰੀਡਾ ਵਿਚ ਪਾਰਕਲੈਂਡ ਸਕੂਲ ਗੋਲੀਬਾਰੀ ਵਿਚ ਬਚੀ ਇਕ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ। ਉਸ ਨੂੰ ਇਸ ਗੱਲ ਦਾ ਪਛਤਾਵਾ ਸੀ ਕਿ ਉਹ ਕਿਉਂ ਬੱਚ ਗਈ। ਸਿਡਨੀ ਐਲੋ (19) ਮਾਰਜਰੀ ਸਟੋਨਮੈਨ ਡਗਲਸ ਦੀ ਵਿਦਿਆਰਥਣ ਸੀ। ਕਾਲਜ ਵਿਚ ਬੀਤੇ ਸਾਲ 14 ਫਰਵਰੀ ਨੂੰ ਇਕ ਸਾਬਕਾ ਵਿਦਿਆਰਥੀ ਨੇ ਅਰਧ ਆਟੋਮੈਟਿਕ ਹਥਿਆਰ ਨਾਲ ਗੋਲੀਆਂ ਚਲਾਈਆਂ ਸਨ, ਜਿਸ ਵਿਚ 14 ਵਿਦਿਆਰਥੀ ਅਤੇ 3 ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿਚ ਐਲੋ ਦੇ ਦੋ ਕਰੀਬੀ ਦੋਸਤ ਵੀ ਸਨ।
ਉਸ ਦੇ ਮਾਤਾ-ਪਿਤਾ ਨੇ ਸਥਾਨਕ ਨਿਊਜ ਚੈਨਲ ਨੂੰ ਦੱਸਿਆ ਕਿ ਐਲੋ ਦਾ ਇਸ ਭਿਆਨਕ ਹਾਦਸੇ ਤੋਂ ਲੰਘਣ ਤੋਂ ਬਾਅਦ ਉਸ ਤੋਂ ਉਬਰਨ ਲਈ ਇਲਾਜ ਚੱਲ ਰਿਹਾ ਸੀ ਅਤੇ ਉਸ ਨੂੰ ਇਸ ਗੱਲ ਦਾ ਪਛਤਾਵਾ ਸੀ ਕਿ ਇਸ ਘਟਨਾ ਵਿਚ ਉਹ ਕਿਉਂ ਬੱਚ ਗਈ ਹੈ। ਉਸ ਦੀ ਮਾਂ ਕਾਰਾ ਨੇ ਦੱਸਿਆ ਕਿ ਐਲੋ ਕਾਲਜ ਵਿਚ ਮੁਸ਼ਕਲ ਸਮੇਂ ਤੋਂ ਲੰਘ ਰਹੀ ਸੀ, ਕਿਉਂਕਿ ਕਲਾਸਾਂ ਲਗਾਉਣ ਤੋਂ ਉਸ ਨੂੰ ਡਰ ਲੱਗਣ ਲੱਗਾ ਸੀ ਕਿ ਕਿਤੇ ਫਿਰ ਤੋਂ ਗੋਲੀਬਾਰੀ ਨਾ ਹੋ ਜਾਏ।