ਐਮ.ਐਚ. 370 ਦੇ ਰੂਟ ਨੂੰ ਸ਼ਾਇਦ ਜਾਣਬੁੱਝ ਕੇ ਬਦਲਿਆ ਗਿਆ ਸੀ : ਜਾਂਚ ਰਿਪੋਰਟ
Monday, Jul 30, 2018 - 07:12 PM (IST)

ਕੁਆਲਾਲੰਪੁਰ (ਇੰਟ.)—4 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਲਾਪਤਾ ਹੋਈ ਮਲੇਸ਼ੀਆ ਏਅਰਲਾਈਨ ਦੀ ਫਲਾਈਟ ਐੱਮ. ਐÎਚ. 370 ਨਾਲ ਜੁੜੇ ਹਾਦਸੇ ਦੇ ਜਾਂਚਕਰਤਾਵਾਂ ਨੇ ਸੋਮਵਾਰ ਨੂੰ ਰਿਪੋਰਟ ਜਾਰੀ ਕੀਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੋਇੰਗ-777 ਜਹਾਜ਼ ਦੇ ਕੰਟਰੋਲ ਨਾਲ ਜਾਣਬੁੱਝ ਕੇ ਛੇੜਛਾੜ ਕੀਤੀ ਗਈ ਸੀ ਅਤੇ ਉਸਨੂੰ ਤੈਅ ਰੂਟ ਤੋਂ ਅਲੱਗ ਰੂਟ 'ਤੇ ਲਿਜਾਇਆ ਗਿਆ ਸੀ। ਹਾਲਾਂਕਿ ਇਹ ਤੈਅ ਨਹੀਂ ਹੋ ਸਕਿਆ ਕਿ ਇਸ ਛੇੜਛਾੜ ਲਈ ਕੌਣ ਜ਼ਿੰਮੇਵਾਰ ਸੀ। ਮਲੇਸ਼ੀਆਈ ਅਤੇ ਕੌਮਾਂਤਰੀ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬੋਇੰਗ-777 ਦੀ ਦਿਸ਼ਾ ਕਿਉਂ ਬਦਲੀ ਗਈ ਅਤੇ ਉਹ ਤੈਅ ਰੂਟ ਤੋਂ ਹਜ਼ਾਰਾਂ ਮੀਲ ਦੂਰ ਗਲਤ ਰਸਤੇ 'ਤੇ ਕਿਸ ਤਰ੍ਹਾਂ ਚਲ ਪਿਆ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਨੇ ਸ਼ਾਇਦ ਐੱਮ. ਐੱਚ. 370 ਦਾ ਰੂਟ ਬਦਲ ਕੇ ਹਿੰਦ ਮਹਾਸਾਗਰ ਦੇ ਉਪਰ ਕਰਨ ਤੋਂ ਪਹਿਲਾਂ ਉਸਦਾ ਟਰਾਂਸਪੋਂਡਰ ਜਾਣਬੁੱਝ ਕੇ ਬੰਦ ਕਰ ਦਿੱਤਾ ਸੀ।