ਮੈਕਸੀਕੋ: ਕ੍ਰਿਸਮਸ ਪਾਰਟੀ ਦੌਰਾਨ ਗੋਲੀਬਾਰੀ, 16 ਲੋਕਾਂ ਦੀ ਮੌਤ

Monday, Dec 18, 2023 - 11:05 AM (IST)

ਮੈਕਸੀਕੋ: ਕ੍ਰਿਸਮਸ ਪਾਰਟੀ ਦੌਰਾਨ ਗੋਲੀਬਾਰੀ, 16 ਲੋਕਾਂ ਦੀ ਮੌਤ

ਮੈਕਸੀਕੋ ਸਿਟੀ (ਏਪੀ): ਮੈਕਸੀਕੋ ਦੇ ਉੱਤਰੀ-ਮੱਧ ਰਾਜ ਗੁਆਨਾਜੁਆਟੋ ਦੇ ਸਾਲਵਾਟੀਏਰਾ ਸ਼ਹਿਰ ਵਿਚ ਐਤਵਾਰ ਤੜਕੇ ਕ੍ਰਿਸਮਸ ਪਾਰਟੀ ਦੌਰਾਨ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲੇ ਵਿਚ 16 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਵਕੀਲਾਂ ਨੇ ਇਹ ਵੀ ਕਿਹਾ ਕਿ ਸਲਾਮਾਂਕਾ ਸ਼ਹਿਰ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਹੋਰ ਲੋਕ ਮਾਰੇ ਗਏ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਬਾਈਡੇਨ ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਕਾਫ਼ਿਲੇ ਨਾਲ ਅਚਾਨਕ ਟਕਰਾਈ ਕਾਰ

ਹਾਲਾਂਕਿ ਉਨ੍ਹਾਂ ਨੇ ਹਮਲੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸਥਾਨਕ ਮੀਡੀਆ ਮੁਤਾਬਕ ਪੀੜਤ 'ਪੋਸਾਡਾ' ਨਾਂ ਦੀ ਕ੍ਰਿਸਮਿਸ ਪਾਰਟੀ ਤੋਂ ਬਾਅਦ ਬਾਹਰ ਨਿਕਲ ਰਹੇ ਸਨ ਜਦੋਂ ਬੰਦੂਕਧਾਰੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਸ਼ਹਿਰ ਲੰਬੇ ਸਮੇਂ ਤੋਂ 'ਜਲਿਸਕੋ ਕਾਰਟੈਲ' ਅਤੇ 'ਸਿਨਾਲੋਆ ਕਾਰਟੈਲ' ਦੁਆਰਾ ਸਮਰਥਤ ਸਥਾਨਕ ਗਰੋਹਾਂ ਵਿਚਕਾਰ ਸਰਵਉੱਚਤਾ ਲਈ ਖੂਨੀ ਸੰਘਰਸ਼ ਨਾਲ ਜੂਝ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News