2019 ਦੇ ਚਲਦਿਆਂ ਮੈਕਸੀਕੋ ''ਚ ਹੁਣ ਤੱਕ ਹੱਤਿਆ ਦੇ 31 ਹਜ਼ਾਰ ਮਾਮਲੇ ਦਰਜ

12/21/2019 11:46:25 PM

ਮੈਕਸੀਕੋ ਸਿਟੀ - ਨਾਰਥ ਅਮਰੀਕਾ ਦਾ ਦੇਸ਼ ਮੈਕਸੀਕੋ, ਅਮਰੀਕਾ ਨਾਲ ਲੱਗਦੇ ਬਾਰਡਰ ਨੂੰ ਲੈ ਕੇ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਕਿਉਂਕਿ ਕਈਆਂ ਦੇਸ਼ਾਂ ਦੇ ਲੋਕ ਇਸ ਬਾਰਡਰ ਰਾਹੀਂ ਹੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੁੰਦੇ ਹਨ। ਉਥੇ ਹੀ ਮੈਕਸੀਕੋ ਦੇ ਸੈਕ੍ਰੇਟੇਰੀਅਟ ਆਫ ਪਬਲਿਕ ਸਕਿਓਰਿਟੀ ਮੁਤਾਬਕ, ਦੇਸ਼ 'ਚ ਇਸ ਜਨਵਰੀ ਅਤੇ ਨਵੰਬਰ ਦੇ ਵਿਚਾਲੇ ਹੱਤਿਆ ਦੇ 31,688 ਮਾਮਲੇ ਦਰਜ ਕੀਤੇ ਗਏ ਹਨ ਅਤੇ ਨਾਲ ਹੀ 2018 ਦੀ ਤੁਲਨਾ 'ਚ ਇਨ੍ਹਾਂ ਮਾਮਲਿਆਂ 'ਚ 2.7 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮੈਕਸੀਕੋ 'ਚ ਅਪਰਾਧ ਦਰ 'ਤੇ ਰੱਖਣ ਵਾਲੇ ਸੈਕ੍ਰੇਟੇਰੀਏਟ ਨੇ ਆਪਣੀ ਸਾਲਾਨਾ ਰਿਪੋਰਟ 'ਚ ਸ਼ੁੱਕਰਵਾਰ ਨੂੰ ਦੱਸਿਆ ਕਿ ਸਾਲ 2018 'ਚ ਜਨਵਰੀ ਤੋਂ ਨਵੰਬਰ ਵਿਚਾਲੇ ਸਾਜਿਸ਼ ਨਾਲ ਹੱਤਿਆ ਰਨ ਵਾਲੇ ਮਾਮਲਿਆਂ ਦੀ ਗਿਣਤੀ 30,852 ਸੀ। ਸਾਲ ਦੇ ਅੰਤ ਤੱਕ ਹੱਤਿਆ ਦੇ ਕੁਲ 33, 743 ਮਾਮਲੇ ਦਰਜ ਕੀਤੇ ਗਏ, ਜੋ ਕਿ ਹਰ ਰੋਜ਼ ਔਸਤਨ 92.4 ਹੱਤਿਆ ਦੇ ਸਮਾਨ ਹੈ। ਏ. ਐੱਫ. ਨਿਊਜ਼ ਦੀ ਰਿਪੋਰਟ ਮੁਤਾਬਕ, ਜੇਕਰ 2019 'ਚ ਪੂਰੇ ਸਾਲ ਦੇਖਿਆ ਜਾਵੇ ਤਾਂ ਸਾਜਿਸ਼ ਨਾਲ ਹੱਤਿਆ ਕਰਨ ਦੀ ਮਹੀਨੇਵਾਰ ਔਸਤਨ 2,880 ਦਾ ਰੁਝਾਨ ਦਸੰਬਰ 'ਚ ਵੀ ਜਾਰੀ ਰਿਹਾ ਤਾਂ ਇਹ ਸਾਲ ਮੈਕਸੀਕੋ ਦੇ ਇਤਿਹਾਸ 'ਚ ਸਭ ਤੋਂ ਹਿੰਸਕ ਸਾਲ ਦੇ ਰੂਪ 'ਚ ਦਰਜ ਹੋਵੇਗਾ।

ਰਿਪੋਰਟ 'ਚ ਦੱਸਿਆ ਗਿਆ ਕਿ ਨਵੰਬਰ 'ਚ 2921 ਮਾਮਲੇ ਦਰਜ ਕੀਤੇ ਗਏ ਜੋ ਕਿ ਅਕਤੂਬਰ ਦੇ ਮਾਮਲੇ ਤੋਂ 45 ਮਾਮਲੇ ਜ਼ਿਆਦਾ ਸਨ। ਸਾਲ ਭਰ 'ਚ ਸਭ ਤੋਂ ਜ਼ਿਆਦਾ ਹੱਤਿਆ ਦੇ ਮਾਮਲੇ ਜੁਲਾਈ ਦੇ ਮਹੀਨੇ 'ਚ ਦਰਜ ਕੀਤੇ ਗਏ ਜਿਹੜੇ ਕਿ 2,994 ਸਨ। ਇਸ ਗਿਣਤੀ 'ਚ ਅਗਸਤ ਮਹੀਨੇ 'ਚ ਕਮੀ ਆਈ, ਜਿਸ ਤੋਂ ਬਾਅਦ ਮਾਮਲੇ 2,951 ਹੋਏ ਅਤੇ ਫਿਰ ਸਤੰਬਰ 'ਚ ਇਹ ਗਿਣਤੀ 2,836 ਹੋ ਗਈ ਅਤੇ ਅਕਤੂਬਰ 'ਚ ਇਹ ਗਿਣਤੀ ਵਧ ਕੇ 2,876 ਹੋ ਗਈ। ਉਥੇ ਸੈਕ੍ਰੇਟੇਰੀਏਟ ਦੀ ਰਿਪੋਰਟ ਮੁਤਾਬਕ ਅਗਵਾਹ ਅਤੇ ਜਬਰਦਸ਼ਤੀ ਵਸੂਲੀ ਜਿਹੇ ਅਪਰਾਧਾਂ 'ਚ 23.15 ਫੀਸਦੀ ਅਤੇ 23.48 ਫੀਸਦੀ ਵਾਧਾ ਹੋਇਆ ਹੈ। ਨਵੰਬਰ 'ਚ ਸਭ ਤੋਂ ਜ਼ਿਆਦਾ ਸਾਜਿਸ਼ ਨਾਲ ਹੱਤਿਆ ਕਰਨ ਵਾਲੇ ਰਾਜਾਂ 'ਚ ਗੁਆਨਾਜੁਆਤੋ 'ਚ ਸਭ ਤੋਂ ਜ਼ਿਆਦਾ 346 ਮਾਮਲੇ, ਮੈਕਸੀਕੋ ਸਟੇਟ 'ਚ 245, ਬਾਜ਼ਾ ਕੈਲੀਫੋਰਨੀਆ 'ਚ 229, ਚਿਹੁਆਹੁਆ 'ਚ 227, ਜਲਿਸਕੋ 'ਚ 226 ਅਤੇ ਮਿਕੋਆਕੈਨ 'ਚ 193 ਮਾਮਲੇ ਹੋਏ ਹਨ।


Khushdeep Jassi

Content Editor

Related News