ਮੈਕਸੀਕੋ ’ਚ ਮੋਹਲੇਧਾਰ ਮੀਂਹ ਕਾਰਨ ਆਇਆ ਹੜ੍ਹ, 37 ਲੋਕਾਂ ਦੀ ਮੌਤ
Sunday, Oct 12, 2025 - 01:42 AM (IST)

ਮੈਕਸੀਕੋ ਸਿਟੀ (ਭਾਸ਼ਾ) – ਮੱਧ ਅਤੇ ਦੱਖਣ-ਪੂਰਬੀ ਮੈਕਸੀਕੋ ਵਿਚ ਮੋਹਲੇਧਾਰ ਮੀਂਹ ਪੈਣ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 37 ਲੋਕਾਂ ਦੀ ਮੌਤ ਹੋ ਗਈ ਹੈ। ਮੈਕਸੀਕੋ ਦੇ ਨੈਸ਼ਨਲ ਕੋਆਰਡੀਨੇਸ਼ਨ ਆਫ ਸਿਵਲ ਪ੍ਰੋਟੈਕਸ਼ਨ ਨੇ ਰਿਪੋਰਟ ਦਿੱਤੀ ਕਿ ਸ਼ਨੀਵਾਰ ਤੱਕ ਮੋਹਲੇਧਾਰ ਮੀਂਹ ਕਾਰਨ ਮੈਕਸੀਕੋ ਸਿਟੀ ਦੇ ਉੱਤਰ ਵਿਚ ਸਥਿਤ ਹਿਡਾਲਗੋ ਸੂਬੇ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਸੀ। ਪੁਏਬਲਾ ਸੂਬੇ ਵਿਚ 16,000 ਤੋਂ ਵੱਧ ਘਰ ਨੁਕਸਾਨੇ ਗਏ ਜਾਂ ਤਬਾਹ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿਚ 3,20,000 ਤੋਂ ਵੱਧ ਲੋਕ ਮੋਹਲੇਧਾਰ ਮੀਂਹ ਕਾਰਨ ਪ੍ਰਭਾਵਿਤ ਹੋਏ ਹਨ।