ਬਾਰਡਰ ਪਾਰ ਕਰਨ ਲਈ ਸੁਰੱਖਿਆ ਕਰਮੀ ਅੱਗੇ ਗੋਡੇ ਟੇਕ ਰੋਂਦੀ ਰਹੀ ਮਾਂ, ਤਸਵੀਰਾਂ ਵਾਇਰਲ

07/26/2019 1:37:38 PM

ਮੈਕਸੀਕੋ ਸਿਟੀ (ਬਿਊਰੋ)— ਹਰੇਕ ਸਾਲ ਵੱਡੀ ਗਿਣਤੀ ਵਿਚ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ ਮੱਧ ਅਮਰੀਕੀ ਦੇਸ਼ਾਂ ਦੇ ਸ਼ਰਨਾਰਥੀ ਮੈਕਸੀਕੋ ਦੇ ਰਸਤੇ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੀਆਂ ਕੋਸ਼ਿਸ਼ਾਂ ਵਿਚ ਕਈ ਸ਼ਰਨਾਰਥੀ ਸਫਲ ਹੋ ਜਾਂਦੇ ਹਨ, ਕੁਝ ਸੁਰੱਖਿਆ ਕਰਮੀਆਂ ਵੱਲੋਂ ਫੜ ਲਏ ਜਾਂਦੇ ਹਨ ਅਤੇ ਕੁਝ ਮਾਰੇ ਵੀ ਜਾਂਦੇ ਹਨ। ਮੈਕਸੀਕਨ ਬਾਰਡਰ ਤੋਂ ਦਿਲ ਨੂੰ ਝੰਜੋੜ ਦੇਣ ਵਾਲੀ ਇਕ ਤਸਵੀਰ ਸਾਹਮਣੇ ਆਈ ਹੈ, ਜੋ ਸ਼ਰਨਾਰਥੀਆਂ ਦੇ ਹਾਲਾਤ ਨੂੰ ਬਿਆਨ ਕਰਦੀ ਹੈ।

PunjabKesari

ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਗੋਡਿਆਂ ਭਾਰ ਬੈਠੀ ਇਕ ਮਾਂ ਆਪਣੇ 6 ਸਾਲਾ ਬੱਚੇ ਨਾਲ ਰੋਂਦੇ ਹੋਏ ਮੈਕਸੀਕਨ ਨੈਸ਼ਨਲ ਗਾਰਡ ਦੇ ਜਵਾਨ ਨੂੰ ਬਾਰਡਰ ਪਾਰ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕਰ ਰਹੀ ਹੈ। ਇਹ ਤਸਵੀਰਾਂ ਰਾਇਟਰ ਦੇ ਫੋਟੋਗ੍ਰਾਫਰ ਜੋਸ ਲੁਈਸ ਗੋਂਜਾਲੇਜ਼ ਵੱਲੋਂ ਸੋਮਵਾਰ ਨੂੰ ਖਿੱਚੀਆਂ ਸਨ। ਇਹ ਤਸਵੀਰਾਂ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਅਸਲ ਵਿਚ ਮਾਂ ਅਤੇ ਬੇਟਾ ਦੋਵੇਂ ਗਵਾਟੇਮਾਲਾ ਤੋਂ ਲੱਗਭਗ 2,410 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਮੈਕਸੀਕੋ ਦੇ ਫਰੰਟਲਾਈਨ ਸ਼ਹਿਰ ਸਿਯੂਦਾਦ ਜੁਆਰੇਜ਼ (Ciudad Juarez) ਪਹੁੰਚੇ ਸਨ। ਦੋਵੇਂ ਬਿਹਤਰ ਭਵਿੱਖ ਦੀ ਆਸ ਵਿਚ ਬਾਰਡਰ ਪਾਰ ਕਰ ਕੇ ਅਮਰੀਕਾ ਜਾਣਾ ਚਾਹੁੰਦੇ ਸਨ ਪਰ ਬਾਰਡਰ ਤੋਂ ਸਿਰਫ ਥੋੜ੍ਹੀ ਦੂਰੀ 'ਤੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬਾਰਡਰ ਪਾਰ ਨਹੀਂ ਕਰਨ ਦਿੱਤਾ।

PunjabKesari

ਫੋਟੋਗ੍ਰਾਫਰ ਜੋਸ ਲੁਈਸ ਨੇ ਦੱਸਿਆ ਕਿ ਮਹਿਲਾ ਨੈਸ਼ਨਲ ਗਾਰਡ ਦੇ ਜਵਾਨ ਅੱਗੇ ਰੋ-ਰੋ ਕੇ ਬਾਰਡਰ ਪਾਰ ਕਰ ਦੇਣ ਦੀ ਮੰਗ ਕਰ ਰਹੀ ਸੀ। ਉਹ ਆਪਣੇ ਬੇਟੇ ਦੇ ਬਿਹਤਰ ਭਵਿੱਖ ਲਈ ਸਰਹੱਦ ਪਾਰ ਕਰ ਕੇ ਅਮਰੀਕਾ ਜਾਣਾ ਚਾਹੁੰਦੀ ਸੀ। ਮਹਿਲਾ ਕਰੀਬ 9 ਮਿੰਟ ਤੱਕ ਆਪਣੇ ਬੇਟੇ ਨਾਲ ਨੈਸ਼ਨਲ ਗਾਰਡ ਦੇ ਜਵਾਨ ਅੱਗੇ ਅਪੀਲ ਕਰਦੀ ਰਹੀ ਪਰ ਉਹ ਸਫਲ ਨਾ ਹੋ ਸਕੀ।

PunjabKesari

ਇੱਥੇ ਦੱਸ ਦਈਏ ਕਿ ਨੈਸ਼ਨਲ ਗਾਰਡ ਦੇ ਲੱਗਭਗ ਇਕ ਤਿਹਾਈ ਫੌਜੀਆਂ ਨੂੰ ਸੀਮਾ 'ਤੇ ਗਸ਼ਤ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਵਾਟੇਮਾਲਾ ਤੋਂ ਆ ਰਹੇ ਸ਼ਰਨਾਰਥੀਆਂ ਨੂੰ ਰੋਕਣ ਲਈ ਮੈਕਸੀਕਨ ਰਾਸ਼ਟਰਪਤੀ ਤੋਂ ਮੰਗ ਕੀਤੀ ਸੀ। ਸਾਬਕਾ ਰਾਸ਼ਟਰਪਤੀ ਫਿਲਿਪ ਕਾਲਡੇਰੋਨ ਨੇ ਤਸਵੀਰ ਨੂੰ ਰੀਟਵੀਟ ਕਰਦਿਆਂ ਲਿਖਿਆ ਕਿ ਮੈਕਸੀਕੋ ਨੂੰ ਕਦੇ ਵੀ ਇਹ ਸਵੀਕਾਰ ਨਹੀਂ ਕਰਨਾ ਚਾਹੀਦਾ ਸੀ।


Vandana

Content Editor

Related News