ਮੈਕਸੀਕੋ ਦੇ ਆਟੋਮੋਬਾਈਲ ਟੈਰਿਫ ਤੋਂ ਨਾਰਾਜ਼ ਹੋਇਆ ਚੀਨ
Wednesday, Sep 17, 2025 - 10:39 AM (IST)

ਇੰਟਰਨੈਸ਼ਨਲ ਡੈਸਕ- ਮੈਕਸੀਕੋ ਵੱਲੋਂ ਚੀਨ ਤੋਂ ਇੰਪੋਰਟ ਕੀਤੇ ਜਾਣ ਵਾਲੇ ਵਾਹਨਾਂ ’ਤੇ 50 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਮੈਕਸੀਕੋ ਸਿਟੀ ਅਤੇ ਬੀਜਿੰਗ ਵਿਚਕਾਰ ਸਬੰਧ ਤਣਾਅਪੂਰਨ ਹੁੰਦੇ ਨਜ਼ਰ ਆ ਰਹੇ ਹਨ।
ਮੈਕਸੀਕੋ ਸਰਕਾਰ ਨੇ ਕੱਪੜਿਆਂ ਤੋਂ ਲੈ ਕੇ ਖਿਡੌਣਿਆਂ ਅਤੇ ਆਟੋਮੋਬਾਈਲ ਤੱਕ 1,400 ਤੋਂ ਵੱਧ ਕਿਸਮਾਂ ਦੇ ਉਤਪਾਦਾਂ ’ਤੇ ਐਂਟਰੀ ਟੈਕਸ ਵਧਾਉਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ, ਜੋ ਉਨ੍ਹਾਂ ਦੇਸ਼ਾਂ ਤੋਂ ਆਉਂਦੇ ਹਨ, ਜਿਨ੍ਹਾਂ ਨਾਲ ਉਸ ਦੇ ਵਪਾਰਕ ਸਮਝੌਤੇ ਨਹੀਂ ਹਨ, ਜਿਵੇਂ ਕਿ ਚੀਨ, ਦੱਖਣੀ ਕੋਰੀਆ ਅਤੇ ਭਾਰਤ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e