ਜੱਫੀ ਤੋਂ ਲੈ ਕੇ ਦੁਸ਼ਮਣੀ ਤੱਕ : ਟਰੰਪ ਮੋਦੀ ਤੋਂ ਕਿਉਂ ਨਾਰਾਜ਼ ਹੋਏ
Saturday, Sep 06, 2025 - 09:28 AM (IST)

ਡੋਨਾਲਡ ਟਰੰਪ ਤੇ ਨਰਿੰਦਰ ਮੋਦੀ ਦਰਮਿਆਨ ਬਹੁਤ ਜ਼ਿਆਦਾ ਚਰਚਿਤ 'ਭਾਈਚਾਰਾ' ਬੁਰੀ ਤਰ੍ਹਾਂ ਵਿਗੜ ਗਿਆ ਹੈ, ਜਿਸ ਕਾਰਨ ਭਾਰਤੀ ਸਾਮਾਨ ’ਤੇ 50 ਫੀਸਦੀ ਸਖਤ ਟੈਰਿਫ ਲਾਇਆ ਗਿਆ ਹੈ।
ਭਾਰਤ ਤੇ ਵਾਸ਼ਿੰਗਟਨ ਦੇ ਕਈ ਅੰਦਰੂਨੀ ਸੂਤਰਾਂ ਨੇ ਵਿਗੜਦੇ ਸਬੰਧਾਂ ਦੇ ਕਈ ਕਾਰਨ ਦੱਸੇ ਹਨ। ਉਹ ਇਸ ਦਰਾੜ ਲਈ ਸਤੰਬਰ 2024 ਨੂੰ ਜ਼ਿੰਮੇਵਾਰ ਮੰਨਦੇ ਹਨ। ਉਦੋਂ ਭਾਰਤੀ ਅਧਿਕਾਰੀਆਂ ਨੇ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਟਰੰਪ ਤੇ ਕਮਲਾ ਹੈਰਿਸ ਦੋਵਾਂ ਨਾਲ ਹੀ ਸੰਪਰਕ ਕੀਤਾ ਸੀ।
ਜਦੋਂ ਕਮਲਾ ਨੇ ਝਿਜਕ ਦਿਖਾਈ ਤਾਂ ਮੋਦੀ ਟਰੰਪ ਨਾਲ ਇਕ ਨਿਰਧਾਰਤ ਮੀਟਿੰਗ ਤੋਂ ਵੀ ਪਿੱਛੇ ਹਟ ਗਏ। ਮੋਦੀ ਦਾ ਆਖਰੀ ਸਮੇਂ ਪਿੱਛੇ ਹਟਣਾ ਟਰੰਪ ਨੂੰ ਬਹੁਤ ਚੁਭਿਆ। ਇਸ ਤੋਂ ਬਾਅਦ ਮੋਦੀ ਨੇ ਟਰੰਪ ਨੂੰ ਭਾਰਤ-ਪਾਕਿ ਜੰਗਬੰਦੀ ਦੀ ਵਿਚੋਲਗੀ ਦਾ ਸਿਹਰਾ ਨਹੀਂ ਲੈਣ ਦਿੱਤਾ।
ਪਾਕਿਸਤਾਨੀ ਫੌਜ ਦੇ ਮੁਖੀ ਅਸੀਮ ਮੁਨੀਰ ਨਾਲ ਟਰੰਪ ਵੱਲੋਂ ਦੁਪਹਿਰ ਦਾ ਭੋਜਨ ਕਰਨ ਕਾਰਨ ਮੋਦੀ ਨੇ ਜੀ-7 ਸਿਖਰ ਸੰਮੇਲਨ ਤੋਂ ਵਾਪਸ ਆਉਣ ਦੌਰਾਨ ਵ੍ਹਾਈਟ ਹਾਊਸ ਜਾਣ ਤੋਂ ਇਨਕਾਰ ਕਰ ਦਿੱਤਾ। ਟਰੰਪ ਨੇ ਜਵਾਬੀ ਕਾਰਵਾਈ ਕਰਦੇ ਹੋਏ 50 ਫੀਸਦੀ ਟੈਰਿਫ ਲਾ ਦਿੱਤਾ। ਅਜਿਹਾ ਲਗਦਾ ਹੈ ਕਿ ਉਹ ਭਾਰਤ ਦੀ ਸਾਫਟ ਪਾਵਰ ਦੇ ਕੇਂਦਰ ਭਾਵ ਲੋਕਾਂ ’ਤੇ ਹਮਲਾ ਕਰ ਰਹੇ ਹਨ।
ਸਾਰੇ ਐੱਚ -1 ਬੀ ਵੀਜ਼ਿਆਂ ’ਚੋਂ ਲਗਭਗ 75 ਫੀਸਦੀ ਭਾਰਤੀ ਹਨ ਜੋ ਸਿਲੀਕਾਨ ਵੈਲੀ ਤੇ ਅਮਰੀਕੀ ਤਕਨੀਕੀ ਫਰਮਾਂ ਨੂੰ ਇੰਜੀਨੀਅਰ, ਕੋਡਰ ਤੇ ਡਾਟਾ ਵਿਗਿਆਨੀ ਪ੍ਰਦਾਨ ਕਰਦੇ ਹਨ। ਦਬਾਅ ’ਚ ਵਾਧਾ ਕਰਦੇ ਹੋਏ ਟਰੰਪ ਦੇ ਵਿਸ਼ਾਲ ‘ਵਨ ਬਿਗ ਬਿਊਟੀਫੁੱਲ ਬਿੱਲ ਐਕਟ’ ’ਚ ਵਿਦੇਸ਼ੀ ਮੁਲਾਜ਼ਮਾਂ ਵੱਲੋਂ ਵਿਦੇਸ਼ ਭੇਜੇ ਗਏ ਪੈਸਿਆਂ ’ਤੇ ਟੈਕਸ ਲਾਉਣ ਵਾਲੀ ਇਕ ਧਾਰਾ ਸ਼ਾਮਲ ਹੈ।
ਟੈਕਸ ਸ਼ੁਰੂ ’ਚ 5 ਫ਼ੀਸਦੀ ਲਾਇਆ ਗਿਆ ਸੀ। ਫਿਰ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਸ ਨੂੰ ਘਟਾ ਕੇ 1 ਫੀਸਦੀ ਕਰ ਦਿੱਤਾ ਗਿਆ। ਫਿਰ ਵੀ ਉਹ ਭਾਰਤੀ ਸਾਮਾਨ ਤੋਂ ਅਰਬਾਂ ਡਾਲਰ ਕਮਾ ਸਕਦੇ ਹਨ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਰੈਮੀਟੈਂਸ ਪ੍ਰਾਪਤਕਰਤਾ ਹੈ ਜੋ ਮੌਜੂਦਾ ਵਿੱਤੀ ਸਾਲ ’ਚ ਰਿਕਾਰਡ 135.5 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ।
ਭਰੋਸਾ ਘਟਣ ਕਾਰਨ ਸਬੰਧਾਂ ਨੂੰ ਆਮ ਵਾਂਗ ਬਣਾਉਣ ’ਚ ਦੋਵਾਂ ਧਿਰਾਂ ਦੀ ਉਮੀਦ ਨਾਲੋਂ ਕਿਤੇ ਵੱਧ ਸਮਾਂ ਲੱਗ ਸਕਦਾ ਹੈ। ਕਵਾਡ ਸੰਮੇਲਨ ਲਈ ਭਾਰਤ ਆਉਣ ਤੋਂ ਟਰੰਪ ਦੀ ਝਿਜਕ ਇਕ ਹੋਰ ਨਰਮ ਬੇਧਿਆਨੀ ਹੈ।
ਇਸ ਗਾਥਾ ’ਤੇ ਅੰਤਿਮ ਸ਼ਬਦ ਅਜੇ ਲਿਖੇ ਜਾਣੇ ਬਾਕੀ ਹਨ। ਹੁਣ ਮੋਦੀ ਵੱਲੋਂ ਪੁਤਿਨ ਨੂੰ ਗਲੇ ਲਾਉਣਾ ਅਤੇ ਸ਼ੀ ਨਾਲ ਉਨ੍ਹਾਂ ਦੇ ਸੁਹਿਰਦ ਸਬੰਧਾਂ ਨੇ ਇਸ ਨੂੰ ਹੋਰ ਹੁਲਾਰਾ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e