ਮੈਕਸੀਕੋ ਸਰਹੱਦ 'ਤੇ 27 ਲੋਕਾਂ ਲਿਜਾ ਰਿਹਾ ਟਰੱਕ ਪਲਟਿਆ, 10 ਪ੍ਰਵਾਸੀਆਂ ਦੀ ਮੌਤ

Monday, Oct 02, 2023 - 09:53 AM (IST)

ਮੈਕਸੀਕੋ ਸਰਹੱਦ 'ਤੇ 27 ਲੋਕਾਂ ਲਿਜਾ ਰਿਹਾ ਟਰੱਕ ਪਲਟਿਆ, 10 ਪ੍ਰਵਾਸੀਆਂ ਦੀ ਮੌਤ

ਤਾਪਾਚੁਲਾ/ਮੈਕਸੀਕੋ (ਭਾਸ਼ਾ)- ਮੈਕਸੀਕੋ ਵਿਚ ਗੁਆਟੇਮਾਲਾ ਸਰਹੱਦ ਨੇੜੇ ਇਕ ਹਾਈਵੇਅ 'ਤੇ ਇਕ ਮਾਲ-ਵਾਹਕ ਟਰੱਕ ਦੇ ਪਲਟ ਜਾਣ ਕਾਰਨ ਉਸ ਵਿਚ ਸਵਾਰ ਘੱਟੋ-ਘੱਟ 10 ਮਹਿਲਾ ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 17 ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਮਰਨ ਵਾਲੀਆਂ ਸਾਰੀਆਂ ਔਰਤਾਂ ਕਿਊਬਾ ਦੀਆਂ ਨਾਗਰਿਕ ਸਨ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ ਕਿਊਬਾ ਦੇ ਜਿਨ੍ਹਾਂ ਨਾਗਰਿਕਾਂ ਦੀ ਮੌਤ ਹੋਈ ਹੈ, ਉਹ ਸਾਰੀਆਂ ਔਰਤਾਂ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਉਮਰ 18 ਸਾਲ ਤੋਂ ਘੱਟ ਸੀ।

ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਪਾਵਰਕਾਮ 2 ਮਹੀਨਿਆਂ ’ਚ ਕਰੇਗਾ 2500 ਤੋਂ ਵਧੇਰੇ ਨੌਜਵਾਨਾਂ ਦੀ ਭਰਤੀ

ਸੰਸਥਾ ਨੇ ਕਿਹਾ ਕਿ ਟਰੱਕ ਡਰਾਈਵਰ ਸਪੱਸ਼ਟ ਤੌਰ 'ਤੇ ਤੇਜ਼ ਰਫਤਾਰ ਨਾਲ ਵਾਹਨ ਚਲਾ ਰਿਹਾ ਸੀ ਅਤੇ ਉਸ ਨੇ ਵਾਹਨ ਦਾ ਕੰਟਰੋਲ ਗੁਆ ਦਿੱਤਾ। ਟਰੱਕ ਵਿੱਚ 27 ਪ੍ਰਵਾਸੀ ਸਵਾਰ ਸਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਚਿਆਪਾਸ ਰਾਜ ਦੇ ਨਾਗਰਿਕ ਸੁਰੱਖਿਆ ਦਫ਼ਤਰ ਨੇ ਕਿਹਾ ਕਿ ਇਹ ਹਾਦਸਾ ਐਤਵਾਰ ਨੂੰ ਪੀਜੀਜਿਆਪਨ ਸ਼ਹਿਰ ਦੇ ਨੇੜੇ ਹਾਈਵੇਅ 'ਤੇ ਵਾਪਰਿਆ। ਦਫ਼ਤਰ ਨੇ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਹਾਦਸਾਗ੍ਰਸਤ ਟਰੱਕ ਹਾਈਵੇਅ ਦੇ ਇੱਕ ਪਾਸੇ ਲਟਕਿਆ ਹੋਇਆ ਦਿਖਾਈ ਦੇ ਰਿਹਾ ਹੈ ਜਦੋਂ ਕਿ ਹਾਦਸੇ ਦਾ ਸ਼ਿਕਾਰ ਹੋਏ ਲੋਕ ਦੂਜੇ ਪਾਸੇ ਸੜਕ 'ਤੇ ਪਏ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: PM ਮੋਦੀ ਅੱਜ ਮਹਿਸਾਣਾ-ਬਠਿੰਡਾ-ਗੁਰਦਾਸਪੁਰ ਗੈਸ ਪਾਈਪਲਾਈਨ ਦੇਸ਼ ਨੂੰ ਕਰਨਗੇ ਸਮਰਪਿਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 

 


author

cherry

Content Editor

Related News