ਮੈਕਸੀਕੋ : ਕਾਰ ''ਚੋਂ ਮਿਲੀਆਂ 5 ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ

Tuesday, Feb 12, 2019 - 03:49 PM (IST)

ਮੈਕਸੀਕੋ : ਕਾਰ ''ਚੋਂ ਮਿਲੀਆਂ 5 ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ

ਮੈਕਸੀਕੋ (ਸਪੁਤਨਿਕ)- ਮੈਕਸੀਕੋ ਦੇ ਪੱਛਮੀ ਸੂਬੇ ਮਿਚੋਕਨ ਵਿਚ ਸਥਿਤ ਜਿਟਾਕੁਆਰੋ ਦੇ ਨਗਰ ਨਿਗਮ ਖੇਤਰ ਵਿਚ ਇਕ ਕਾਰ ਵਿਚੋਂ ਪੰਜ ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸਥਾਨਕ ਮੀਡੀਆ ਮੁਤਾਬਕ ਮਿਚੋਕਨ ਦੇ ਤੁਜਾਂਤਲਾ ਨਗਰ ਨਿਗਮ ਖੇਤਰ ਵਿਚ ਤਾਇਨਾਤ ਇਨ੍ਹਾਂ ਪੁਲਸ ਅਧਿਕਾਰੀਆਂ ਨੂੰ ਚਾਰ ਫਰਵਰੀ ਨੂੰ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਤੋਂ ਹੀ ਇਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ।

ਵਕੀਲਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ 'ਤੇ ਗੋਲੀਆਂ ਦੇ ਕਈ ਨਿਸ਼ਾਨ ਹਨ। ਇਨ੍ਹਾਂ ਦੀਆਂ ਲਾਸ਼ਾਂ ਕੋਲੋਂ ਇਕ ਚਿੱਠੀ ਵੀ ਬਰਾਮਦ ਕੀਤੀ ਗਈ ਹੈ ਪਰ ਚਿੱਠੀ ਵਿਚ ਕੀ-ਕੁਝ ਲਿਖਿਆ ਹੈ ਇਸ ਗੱਲ ਨੂੰ ਜਨਤਕ ਨਹੀਂ ਕੀਤਾ ਗਿਆ ਹੈ। ਫਿਲਹਾਲ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਆਖਿਰ ਕਿਉਂ ਮਾਰਿਆ ਗਿਆ ਹੈ।


author

Sunny Mehra

Content Editor

Related News