ਮੈਕਸੀਕੋ ''ਚ ਬੱਸ ਤੇ ਮਾਲਗੱਡੀ ਦੀ ਟੱਕਰ, 7 ਲੋਕਾਂ ਦੀ ਮੌਤ ਤੇ 30 ਤੋਂ ਵੱਧ ਜ਼ਖਮੀ

Wednesday, Jan 08, 2020 - 09:38 AM (IST)

ਮੈਕਸੀਕੋ ''ਚ ਬੱਸ ਤੇ ਮਾਲਗੱਡੀ ਦੀ ਟੱਕਰ, 7 ਲੋਕਾਂ ਦੀ ਮੌਤ ਤੇ 30 ਤੋਂ ਵੱਧ ਜ਼ਖਮੀ

ਮੈਕਸੀਕੋ ਸਿਟੀ (ਭਾਸ਼ਾ): ਪੱਛਮੀ-ਉੱਤਰੀ ਮੈਕਸੀਕੋ ਵਿਚ ਇਕ ਬੱਸ ਅਤੇ ਮਾਲਗੱਡੀ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 30 ਲੋਕ ਜ਼ਖਮੀ ਹੋ ਗਏ। ਬੱਸ ਵਿਚ ਦਿਹਾੜੀ ਮਜ਼ਦੂਰ ਸਵਾਰ ਸਨ। ਸਰੱਹਦੀ ਉੱਤਰੀ ਸ਼ਹਿਰ ਸੋਨੋਰਾ ਦੇ ਵਕੀਲ ਦੇ ਦਫਤਰ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਕਰਾਸਿੰਗ 'ਤੇ ਟਰੇਨ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। 

PunjabKesari

ਹਾਦਸੇ ਵਿਚ ਡਰਾਈਵਰ ਬਚ ਗਿਆ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸੇ ਦੇ ਸਮੇਂ ਕੀ ਉਹ ਨਸ਼ੇ ਵਿਚ ਸੀ। ਦਫਤਰ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ 5 ਪੁਰਸ਼, ਇਕ ਮਹਿਲਾ ਅਤੇ 17 ਸਾਲਾ ਨਾਬਾਲਗਾ ਸ਼ਾਮਲ ਹੈ। ਬਿਆਨ ਮੁਤਾਬਕ ਦੁਪਹਿਰ ਤੱਕ ਸਊਦਾਦ ਓਬਰੇਗੋਨ ਦੇ ਜਨਰਲ ਹਸਪਤਾਲ ਵਿਚ 32 ਲੋਕਾਂ ਨੂੰ ਲਿਜਾਇਆ ਗਿਆ। ਹੋਰ 4 ਜ਼ਖਮੀਆਂ ਦਾ ਇਲਾਜ ਕਾਜਮੇ ਦੇ ਸਮਾਜਿਕ ਸੁਰੱਖਿਆ ਕਲੀਨਿਕ ਵਿਚ ਜਾਰੀ ਹੈ।


author

Vandana

Content Editor

Related News