ਮੈਕਸੀਕੋ ਦੇ ਸ਼ਰਨਾਰਥੀਆਂ ''ਚ 200 ਔਰਤਾਂ ਗਰਭਵਤੀ : ਰਿਪੋਰਟ

Sunday, Jun 23, 2019 - 03:11 PM (IST)

ਮੈਕਸੀਕੋ ਦੇ ਸ਼ਰਨਾਰਥੀਆਂ ''ਚ 200 ਔਰਤਾਂ ਗਰਭਵਤੀ : ਰਿਪੋਰਟ

ਮੈਕਸੀਕੋ ਸਿਟੀ (ਬਿਊਰੋ)— ਮੈਕਸੀਕੋ ਵਿਚ ਅਧਿਕਾਰੀਆਂ ਨੇ ਪਿਛਲੇ 4 ਮਹੀਨਿਆਂ ਵਿਚ ਦੱਖਣੀ ਸਰਹੱਦ ਜ਼ਰੀਏ ਦੇਸ਼ ਵਿਚ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਵਿਚ 200 ਔਰਤਾਂ ਗਰਭਵਤੀ ਪਾਈਆਂ ਹਨ। ਨੈਸ਼ਨਲ ਗਾਰਡ ਨੇ ਦੱਖਣੀ ਸਰਹੱਦ ਨੂੰ ਇਸੇ ਹਫਤੇ ਦੇ ਅਖੀਰ ਵਿਚ ਬੰਦ ਕੀਤਾ ਸੀ। ਇਕ ਸੀਨੀਅਰ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਅਸੀਂ 200 ਤੋਂ ਵੱਧ ਗਰਭਵਤੀ ਔਰਤਾਂ ਨੂੰ ਨਿਸ਼ਾਨਬੱਧ ਕੀਤਾ ਹੈ।

ਗਰਭਵਤੀ ਔਰਤਾਂ ਦੀ ਸਥਿਤੀ 'ਤੇ ਅਧਿਕਾਰੀ ਨੇ ਕਿਹਾ,''200 ਤੋਂ ਵੱਧ ਔਰਤਾਂ ਦੇਸ਼ ਵਿਚ ਅੱਗੇ ਵੱਧਦੀਆਂ ਰਹੀਆਂ। ਹੋਰ ਗਰਭਵਤੀ ਔਰਤਾਂ ਦੀ ਸਥਿਤੀ ਡਿਲੀਵਰੀ ਨੇੜੇ ਹੈ, ਜਿਸ ਕਾਰਨ ਉਨ੍ਹਾਂ ਨੂੰ ਜਨਰਲ ਹਸਪਤਾਲ ਲਿਜਾਣਾ ਪਿਆ।'' ਅਧਿਕਾਰੀ ਨੇ ਕਿਹਾ,''ਇਸ ਦੌਰਾਨ ਇਕ ਦਰਜਨ ਤੋਂ ਵੱਧ ਬੱਚਿਆਂ ਦਾ ਜਨਮ ਹੋ ਚੁੱਕਿਆ ਹੈ। ਇਹ ਸਾਰੇ ਵਿਦੇਸ਼ੀ ਮਾਂਵਾਂ ਦੇ ਗਰਭ ਵਿਚੋਂ ਜਨਮੇ ਮੈਕਸੀਕਨ ਨਾਗਰਿਕ ਹਨ।'' 

ਮੈਕਸੀਕੋ ਦੇ ਕਾਨੂੰਨ ਮੁਤਾਬਕ ਇਸ ਦੇਸ਼ ਵਿਚ ਜਨਮ ਲੈਣ ਵਾਲਾ ਕੋਈ ਵੀ ਵਿਅਕਤੀ ਇੱਥੋਂ ਦਾ ਨਾਗਰਿਕ ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ,''ਮੈਕਸੀਕੋ ਦੀ ਦੱਖਣੀ ਸਰਹੱਦ 'ਤੇ ਪਹੁੰਚੀਆਂ ਗਰਭਵਤੀ ਔਰਤਾਂ ਹੈਤੀ, ਗਵਾਟੇਮਾਲਾ, ਹੋਂਡੁਰਾਸ ਅਤੇ ਕਾਂਗੋ ਤੋਂ ਹਨ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੈਕਸੀਕੋ ਵਿਚ ਜਨਮੇ ਬੱਚਿਆਂ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਇੱਥੋਂ ਦੀ ਨਾਗਰਿਕਤਾ ਲੈਣ ਦਾ ਅਧਿਕਾਰ ਹੈ। 

ਇਸ ਦੌਰਾਨ ਨੈਸ਼ਨਲ ਗਾਰਡਾਂ ਨੂੰ ਗਵਾਟੇਮਾਲਾ ਦੀ ਸਰਹੱਦ 'ਤੇ ਦੇਸ਼ ਦੀਆਂ ਸਾਰੀਆਂ ਨਗਰ ਨਿਗਮਾਂ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। ਜਿਸ ਨਾਲ ਪ੍ਰਵਾਸੀਆਂ ਦੀ ਗਿਣਤੀ ਘੱਟ ਕਰਨ ਵਿਚ ਮਦਦ ਮਿਲੀ ਹੈ। ਮੈਕਸੀਕੋ ਪ੍ਰਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਅਮਰੀਕਾ ਨੂੰ ਆਪਣੇ ਸਾਰੇ ਉਤਪਾਦਾਂ 'ਤੇ ਟੈਕਸ ਲਗਾਉਣ ਤੋਂ ਰੋਕ ਸਕੇ।


author

Vandana

Content Editor

Related News