ਮੈਕਸੀਕੋ ਸਰਕਾਰ ਵਿਰੋਧੀ ਅਪਰਾਧਕ ਸਮੂਹ ਕਰ ਰਹੇ ਹਨ ਵਧੇਰੇ ਪ੍ਰਦੇਸ਼ਾਂ ''ਤੇ ਆਪਣਾ ਦਾਅਵਾ

10/31/2020 5:39:54 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਮੈਕਸੀਕੋ ਅਮਰੀਕਾ ਦਾ ਇਕ ਅਜਿਹਾ ਗੁਆਂਢੀ ਦੇਸ਼ ਹੈ, ਜਿਹੜਾ ਕਿ ਗੈਰ-ਕਾਨੂੰਨੀ ਲੋਕਾਂ ਅਤੇ ਨਸ਼ਿਆਂ ਨੂੰ ਅਮਰੀਕਾ ਵਿਚ ਪਹੁੰਚਾਉਣ ਲਈ ਦਾਖ਼ਲ ਦੁਆਰ ਰਿਹਾ ਹੈ। ਇਸ ਮੁਲਕ ਵਿਚ ਅਪਰਾਧਕ ਸਮੂਹ ਸਰਕਾਰ ਦੇ ਪ੍ਰਭਾਵ ਅਤੇ ਡਰ ਨੂੰ ਖਤਮ ਕਰ ਰਹੇ ਹਨ। ਇਹ ਸਮੂਹ ਕਈ ਰਾਜਾਂ ਵਿਚ ਸ਼ਰੇਆਮ ਕਤਲ ,ਨਸ਼ੇ ਅਤੇ ਹੋਰ ਅਪਰਾਧ ਕਰਦੇ ਹਨ। 

ਪਿਛਲੇ ਦਿਨੀਂ ਵੀ ਇਕ ਅਪਰਾਧੀ ਸਮੂਹ ਨੇ ਸਵੇਰੇ 8:30 ਵਜੇ ਦਿਹਾਤੀ ਕਸਬੇ ਵਿਚ ਪੁਲਸ ਸਟੇਸ਼ਨ ਦਾ ਘਿਰਾਓ ਕੀਤਾ ਅਤੇ ਗੋਲੀਆਂ ਦੀ ਵਾਛੜ ਕਰ ਦਿੱਤੀ, ਸਿੱਟੇ ਵਜੋਂ ਪੁਲਸ ਅਧਿਕਾਰੀ ਦੀ ਮੌਤ ਹੋ ਗਈ। ਜੋਆਨ ਅਲਡਾਮਾ, ਜ਼ੈਕਤੇਕਾਸ ਸੂਬੇ ਵਿਚ ਬੀਨ ਅਤੇ ਮੱਕੀ ਦੇ ਖੇਤਾਂ ਵਿਚਾਲੇ 13,000 ਵਸੋਂ ਵਾਲਾ ਕਸਬਾ ਹੈ ਜੋ ਮੈਕਸੀਕਨ ਇਨਕਲਾਬ ਅਤੇ ਪ੍ਰਵਾਸੀਆਂ ਨੂੰ ਯੂਨਾਈਟਿਡ ਸਟੇਟ ਭੇਜਣ ਲਈ ਜਾਣਿਆ ਜਾਂਦਾ ਸੀ। ਹਰ ਹੁਣ ਇਹ ਅਪਰਾਧੀਆਂ ਦਾ ਇਕ ਖੇਤਰ ਬਣ ਗਿਆ ਹੈ, ਜਿੱਥੇ ਉਹ ਆਪਣੀਆਂ ਗਤੀਵਿਧੀਆਂ ਕਰਦੇ ਹਨ। ਇਸ ਦੇ ਨਾਲ ਹੀ ਮੈਕਸੀਕੋ ਦੇ ਸਾਬਕਾ ਰੱਖਿਆ ਮੰਤਰੀ ਦੀ ਇਸ ਮਹੀਨੇ ਹੋਈ ਗ੍ਰਿਫਤਾਰੀ ਨੇ ਵੀ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। 

ਸੰਯੁਕਤ ਰਾਜ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਉਸ ਨੇ ਇਕ ਕਾਰਟੈਲ ਨੂੰ ਹਜ਼ਾਰਾਂ ਕਿੱਲੋ ਹੈਰੋਇਨ, ਕੋਕੀਨ ਅਤੇ ਮੈਥਾਮਫੇਟਾਮਾਈਨ ਭੇਜਣ ਵਿਚ ਮਦਦ ਕੀਤੀ ਸੀ ਪਰ ਮੈਕਸੀਕੋ ਦਾ ਸੰਕਟ ਇਸ ਤਰ੍ਹਾਂ ਦੀ ਸੁਰਖੀ ਤੋਂ ਬਹੁਤ ਅੱਗੇ ਜਾਂਦਾ ਹੈ। ਇੱਥੇ ਪ੍ਰਦੇਸ਼ ਵਿਚ ਸੰਗਠਿਤ ਅਪਰਾਧੀ ਨਸ਼ੀਲੇ ਪਦਾਰਥਾਂ ਨੂੰ ਸੰਯੁਕਤ ਰਾਜ ਵਿਚ ਪਹੁੰਚਾਉਂਦੇ ਹਨ। ਇੱਥੇ ਹਥਿਆਰਬੰਦ ਸਮੂਹਾਂ ਦੀ ਇਕ ਵੱਡੀ ਰੇਂਜ ਲਗਭਗ 200 ਤੋਂ ਵੱਧ ਨੇ ਹਿੰਸਕ ਗਤੀਵਿਧੀਆਂ ਵਿਚ ਵਾਧਾ ਕੀਤਾ ਹੈ। ਉਹ ਸਿਰਫ ਨਸ਼ੇ ਹੀ ਨਹੀਂ ਬਲਕਿ ਅਗਵਾਕਾਰੀ, ਪ੍ਰਵਾਸੀਆਂ ਦੀ ਸਮੱਗਲਿੰਗ ਵੀ ਕਰ ਰਹੇ ਹਨ। ਇਕ ਸਕੂਲ ਅਧਿਆਪਕ ਬੈਰਨ ਗੁਜ਼ਮਨ ਨੇ ਕਿਹਾ ਕਿ ਜ਼ੈਕਤੇਕਾਸ ਅਪਰਾਧੀਆਂ ਦੇ ਹੱਥ ਵਿਚ ਹੈ ਅਤੇ ਰਾਜ ਸਰਕਾਰ ਨਿਯੰਤਰਣ ਵਿਚ ਨਹੀਂ ਹੈ ਪਰ ਮੈਕਸੀਕਨ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਨੇ ਦੇਸ਼ ਦੇ ਕਿਸੇ ਵੀ ਹਿੱਸੇ ਦਾ ਕੰਟਰੋਲ ਗੁਆ ਲਿਆ ਹੈ।

ਰਾਸ਼ਟਰਪਤੀ ਆਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਨੇ ਰਾਜ ਦੀ ਘੱਟ ਮੌਜੂਦਗੀ ਵਾਲੇ ਖੇਤਰਾਂ 'ਤੇ ਮੁੜ ਦਾਅਵਾ ਕਰਨ ਲਈ ਇਕ 100,000 ਮੈਂਬਰੀ ਰਾਸ਼ਟਰੀ ਗਾਰਡ ਦੀ ਸਥਾਪਨਾ ਕੀਤੀ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਮਹੱਤਵਪੂਰਣ ਬਦਲਾਓ ਆਵੇਗਾ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸੰਕਟ ਸਮੂਹ  ਮੈਕਸੀਕੋ ਦੇ ਸੀਨੀਅਰ ਵਿਸ਼ਲੇਸ਼ਕ ਫਾਲਕੋ ਅਰਨਸਟ ਅਨੁਸਾਰ, ਗੈਰੇਰੋ ਜੋ ਕਿ ਇੱਥੇ ਪੱਛਮੀ ਵਰਜੀਨੀਆ ਦੇ ਆਕਾਰ ਦਾ ਇਕ ਰਾਜ ਹੈ। ਇਸ ਰਾਜ ਵਿਚ ਵੀ ਘੱਟੋ-ਘੱਟ 40 ਹਥਿਆਰਬੰਦ ਸਮੂਹ ਸ਼ਹਿਰਾਂ ਅਤੇ ਕਾਰੋਬਾਰਾਂ ਉੱਤੇ ਦਬਦਬਾ ਕਾਇਮ ਕਰਨ ਲਈ ਝੜਪ ਕਰਦੇ ਹਨ। ਅਜਿਹੀ ਸਥਿਤੀ ਕੁਝ ਖੇਤਰਾਂ ਵਿੱਚ ਸੰਗਠਿਤ ਜੁਰਮ ਦੇ ਬਹੁਤ ਜ਼ਿਆਦਾ ਪ੍ਰਭਾਵ ਨੂੰ  ਦਰਸਾਉਂਦੀ ਹੈ। ਸਰਕਾਰ ਨੇ ਸੰਯੁਕਤ ਰਾਜ ਦੀ ਸਹਾਇਤਾ ਨਾਲ ਕਿੰਗਪਿਨ ਰਣਨੀਤੀ ਦੇ ਤਹਿਤ ਆਪਣੀਆਂ  ਫੌਜਾਂ ਨਾਲ ਕਈ ਸ਼ਕਤੀਸ਼ਾਲੀ ਸਮੂਹਾਂ ਜਿਵੇਂ ਕਿ ਜ਼ੇਟਾ, ਬੈਲਟਰੇਨ ਲੇਵਾ, ਜੁਰੇਜ਼ ਅਤੇ ਅਰੇਲਾਨੋ ਫਾਲਿਕਸ ਕਾਰਟੈਲ ਦੇ ਨੇਤਾਵਾਂ ਨੂੰ ਮਾਰਿਆ ਅਤੇ ਕਾਬੂ ਵਿੱਚ ਵੀ ਕੀਤਾ ਪਰ ਉਨ੍ਹਾਂ ਨੂੰ ਕਾਰੋਬਾਰ ਤੋਂ ਬਾਹਰ ਰੱਖਣ ਦੀ ਬਜਾਏ ਉਨ੍ਹਾਂ ਨੂੰ ਅਲੱਗ ਕੀਤਾ ਗਿਆ। ਇਸ ਤਰ੍ਹਾਂ ਦੇ ਹੋਰ ਵੀ ਬਹੁਤਸਮੂਹ ਮੈਕਸੀਕੋ ਵਿੱਚ ਹਿੰਸਕ ਵਾਰਦਾਤਾਂ ਵਿਚ ਸਰਗਰਮ ਹਨ ਅਤੇ ਕਈ ਪ੍ਰਦੇਸਾਂ 'ਤੇ ਆਪਣਾ ਦਾਅਵਾ ਵੀ ਕਰਦੇ ਹਨ।


 


Sanjeev

Content Editor

Related News