ਦੱਖਣੀ ਓਂਟਾਰੀਓ 'ਚ ਡਿੱਗਾ ਉਲਕਾਪਿੰਡ
Sunday, Dec 06, 2020 - 12:33 AM (IST)
ਵਾਸ਼ਿੰਗਟਨ (ਇੰਟ.)- ਦੱਖਣੀ ਓਂਟਾਰੀਓ ਵਿਚ ਇਕ ਉਲਕਾਪਿੰਡ ਦੇ ਡਿੱਗਣ ਕਾਰਣ ਜ਼ੋਰਦਾਰ ਧਮਾਕਾ ਹੋਇਆ। ਹਵਾਮੰਡਲ ਵਿਚ ਦਾਖਲ ਹੋਣ 'ਤੇ ਇਹ ਇਸ ਨੂੰ ਅੱਗ ਲੱਗ ਗਈ। ਦਿਨ ਦੇ ਸਮੇਂ ਅਸਮਾਨ ਸਾਫ ਸੀ ਪਰ ਧਮਾਕੇ ਕਾਰਣ ਜ਼ਮੀਨ ਹਿੱਲ ਗਈ। ਅਮਰੀਕੀ ਮੀਟੀਅਰ ਸੁਸਾਇਟੀ ਨੇ ਮੈਰੀਲੈਂਡ, ਵਾਸ਼ਿੰਗਟਨ ਡੀ.ਸੀ., ਵਰਜੀਨੀਆ, ਪੈਨੇਸਿਲਵੇਨੀਆ, ਨਿਊਯਾਰਕ, ਓਂਟਾਰੀਓ ਅਤੇ ਮਿਸ਼ੀਗਨ ਵਿਖੇ ਉਲਕਾਪਿੰਡ ਵੇਖੇ ਜਾਣ ਸਬੰਧੀ ਲਗਭਗ 150 ਰਿਪੋਰਟਾਂ ਮਿਲਣ ਦਾ ਦਾਅਵਾ ਕੀਤਾ।
ਇਹ ਵੀ ਪੜ੍ਹੋ:ਅਮਰੀਕਾ 'ਚ ਕੋਰੋਨਾ ਕਾਰਣ ਹਰ 30 ਸੈਕਿੰਡ 'ਚ 1 ਮੌਤ
ਮੀਟੀਆਰਾਈਡ ਐਨਵਾਇਰਨਮੈਂਟ ਆਫਿਸ ਦੇ ਮੁਖੀ ਬਿੱਲ ਕੁੱਕ ਨੇ ਦੱਸਿਆ ਕਿ ਉਲਕਾਪਿੰਡ ਪੱਛਮ ਵੱਲ ਲਗਭਗ 56 ਹਜ਼ਾਰ ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਿਹਾ ਸੀ। ਉਸ ਸਮੇਂ ਇਹ ਹਵਾਮੰਡਲ ਵਿਚ ਦਾਖਲ ਹੋਇਆ। ਉਸ ਤੋਂ ਬਾਅਦ ਕੇਂਦਰੀ ਨਿਊਯਾਰਕ ਵਿਚ ਧਰਤੀ ਤੋਂ ਲਗਭਗ 22 ਮੀਲ ਉਪਰ ਇਹ ਦੋ ਹਿੱਸਿਆਂ ਵਿਚ ਵੰਡਿਆ ਗਿਆ।
ਇਹ ਵੀ ਪੜ੍ਹੋ:ਅਮਰੀਕਾ ਨੇ ਚੀਨੀ ਨਾਗਰਿਕਾਂ 'ਤੇ ਲਾਈ ਵੀਜ਼ਾ ਪਾਬੰਦੀ