ਪੂਰਾ ਹਫਤਾ ਮਿਨੀ ਸਕਰਟ ਪਾ ਕੇ ਦਫਤਰ ਜਾਣਗੇ ਇਸ ਦੇਸ਼ ਦੇ ਲੋਕ

05/16/2019 1:00:40 AM

ਤਾਇਪੇ— ਤਾਇਵਾਨ 'ਚ ਇੰਨੀਂ ਦਿਨੀਂ ਪੁਰਸ਼ ਸਕਰਟ ਪਾ ਰਹੇ ਹਨ ਤੇ ਇਹ ਖਬਰ ਦੁਨੀਆ ਭਰ 'ਚ ਸੁਰਖੀਆਂ 'ਚ ਹੈ। ਇਸ ਪੂਰੇ ਹਫਤੇ ਤਾਇਵਾਨ 'ਚ ਪੁਰਸ਼ ਸਕਰਟ ਪਾ ਕੇ ਸਕੂਲ, ਕਾਲਜ ਤੇ ਦਫਤਰ ਜਾਣਗੇ। ਅਸਲ 'ਚ ਪੁਰਸ਼ ਅਜਿਹਾ ਕਰਕੇ ਲੈਂਗਿਕ ਸਮਾਨਤਾ ਨੂੰ ਤੋੜਨ ਤੇ ਵਿਆਹ ਦੀ ਸਮਾਨਤਾ ਲਈ ਆਪਣੀ ਆਵਾਜ਼ ਚੁੱਕ ਰਹੇ ਹਨ। ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਤਾਇਵਾਨ 'ਚ 24 ਮਈ ਨੂੰ ਸੇਮ ਸੈਕਸ ਮੈਰਿਜ 'ਤੇ ਇਕ ਅਹਿਮ ਵੋਟਿੰਗ ਹੋਣੀ ਹੈ। ਤਾਇਵਾਨ ਦੀ ਸੰਸਦ ਇਸ ਗੱਲ 'ਤੇ ਦੋ-ਫਾੜ ਹੈ ਕਿ ਸੇਮ ਸੈਕਸ ਮੈਰਿਜ ਨੂੰ ਮਨਜ਼ੂਰੀ ਦਿੱਤੀ ਜਾਵੇ ਜਾਂ ਨਾ।

PunjabKesari

ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਹਨ ਤਸਵੀਰਾਂ
ਸੋਸ਼ਲ ਮੀਡੀਆ 'ਤੇ ਸਕਰਟ 'ਚ ਪੁਰਸ਼ਾਂ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫੇਸਬੁੱਕ ਗਰੁੱਪ ਹਨ, ਜਿਨ੍ਹਾਂ 'ਤੇ ਲੋਕਾਂ ਨੂੰ 'ਪੁੱਟ ਆਨ ਯੁਅਰ ਮਿਨੀ ਸਕਰਟ' ਕਹਿ ਕੇ ਸਕਰਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਨੈਸ਼ਨਲ ਤਾਇਵਾਨ ਯੂਨੀਵਰਸਿਟੀ ਤੇ ਹਾਈਸਕੂਲ ਵਲੋਂ ਇਸ ਤਰ੍ਹਾਂ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਕਈ ਪੁਰਸ਼ ਇਥੋਂ ਤੱਕ ਕਿ ਕੰਪਨੀ ਦੇ ਇੰਪਲਾਈਜ਼ ਵੀ ਸਕਰਟ ਪਹਿਨੇ ਨਜ਼ਰ ਆ ਰਹੇ ਹਨ।

PunjabKesari
 

ਸੇਮ ਸੈਕਸ ਮੈਰਿਜ 'ਤੇ ਅਹਿਮ ਵੋਟਿੰਗ
ਤਾਇਵਾਨ ਦੀ ਕੋਰਟ ਨੇ ਮਈ 2017 'ਚ ਹੁਕਮ ਦਿੱਤਾ ਸੀ ਕਿ ਸੇਮ ਸੈਕਸ ਕਪਲਸ ਕੋਲ ਵੀ ਕਾਨੂੰਨੀ ਤੌਰ 'ਤੇ ਵਿਆਹ ਕਰਨ ਦਾ ਅਧਿਕਾਰ ਹੈ। ਕੋਰਟ ਨੇ ਇਸ ਦੇ ਨਾਲ ਹੀ ਇਸ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਦੋ ਸਾਲ ਤੱਕ ਦੀ ਮਿਆਦ ਤੈਅ ਕੀਤੀ ਸੀ। ਜੇਕਰ 24 ਮਈ ਨੂੰ ਤਾਇਵਾਨ 'ਚ ਸੇਮ ਸੈਕਸ ਮੈਰਿਜ 'ਤੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਤਾਇਵਾਨ ਏਸ਼ੀਆ ਦਾ ਪਹਿਲਾ ਦੇਸ਼ ਬਣ ਜਾਵੇਗਾ, ਜਿਥੇ ਸੇਮ ਸੈਕਸ ਮੈਰਿਜ ਨੂੰ ਮਨਜ਼ੂਰੀ ਦਿੱਤੀ ਜਾਵੇਗੀ।

 

PunjabKesari

PunjabKesari


Baljit Singh

Content Editor

Related News