ਮੁੜ WHO ਮੁਖੀ ਚੁਣੇ ਜਾਣ 'ਤੇ ਭਾਵੁਕ ਹੋਏ ਟੇਡਰੋਸ ਦੀਆਂ ਅੱਖਾਂ 'ਚੋਂ ਛਲਕੇ ਹੁੰਝੂ, ਵੇਖੋ ਵੀਡੀਓ

Wednesday, May 25, 2022 - 12:52 PM (IST)

ਮੁੜ WHO ਮੁਖੀ ਚੁਣੇ ਜਾਣ 'ਤੇ ਭਾਵੁਕ ਹੋਏ ਟੇਡਰੋਸ ਦੀਆਂ ਅੱਖਾਂ 'ਚੋਂ ਛਲਕੇ ਹੁੰਝੂ, ਵੇਖੋ ਵੀਡੀਓ

ਲੰਡਨ (ਏਜੰਸੀ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਮੈਂਬਰ ਦੇਸ਼ਾਂ ਨੇ ਮੰਗਲਵਾਰ ਨੂੰ ਸਿਹਤ ਏਜੰਸੀ ਦੇ ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਘੇਬਰੇਅਸਸ ਨੂੰ 5 ਸਾਲ ਦੇ ਦੂਜੇ ਕਾਰਜਕਾਲ ਲਈ ਮੁੜ ਨਿਯੁਕਤ ਕੀਤਾ। ਘਾਤਕ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਮੌਜੂਦਾ ਮੁਸ਼ਕਲਾਂ ਦੇ ਵਿਚਕਾਰ ਕਿਸੇ ਹੋਰ ਉਮੀਦਵਾਰ ਨੇ ਇਸ ਅਹੁਦੇ ਲਈ ਟੇਡਰੋਸ ਨੂੰ ਚੁਣੌਤੀ ਨਹੀਂ ਦਿੱਤੀ ਹੈ। ਡਬਲਯੂ.ਐੱਚ.ਓ. ਦੇ ਇੱਕ ਹੋਰ ਅਧਿਕਾਰੀ ਨੇ ਕਮਰੇ ਵਿੱਚ ਮੌਜੂਦ ਸਾਰਿਆਂ ਨੂੰ ਖੜ੍ਹੇ ਹੋਣ ਅਤੇ ਉਨ੍ਹਾਂ ਦੀ ਤਾਰੀਫ਼ ਕਰਨ ਲਈ ਕਿਹਾ।

ਇਹ ਵੀ ਪੜ੍ਹੋ: ਬਲਜੀਤ ਕੌਰ ਇੱਕ ਮਹੀਨੇ ਅੰਦਰ 4 ਉੱਚੀਆਂ ਪਹਾੜੀ ਚੋਟੀਆਂ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਬਣੀ

 

ਇਸ ਤੋਂ ਬਾਅਦ ਟੇਡਰੋਸ ਨੇ ਕਿਹਾ, 'ਇਹ ਭਾਵਨਾ ਹੈਰਾਨ ਕਰਨ ਵਾਲੀ ਹੈ।' ਟੇਡਰੋਸ ਬਹੁਤ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਆਪਣੇ ਕਾਰਜਕਾਲ ਦੇ ਵਿਸਥਾਰ ਲਈ ਇਕਰਾਰਨਾਮੇ 'ਤੇ ਦਸਤਖ਼ਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਆਪਣੇ ਛੋਟੇ ਭਰਾ ਦੀ ਮੌਤ ਦੇਖਣ ਤੋਂ ਬਾਅਦ, 'ਕਿਸਮਤ ਮੈਨੂੰ ਇੱਥੇ ਤੱਕ ਲਿਆਈ।' ਇਥੋਪੀਆ ਵਿੱਚ ਮੰਤਰੀ ਰਹੇ ਟੇਡਰੋਸ ਨੇ ਆਪਣੇ ਪ੍ਰਬੰਧਨ ਹੁਨਰ ਨਾਲ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਕੀਤੀ ਅਤੇ ਕਈ ਵਾਰ ਇਸ ਦੇ ਗ਼ਲਤ ਕਦਮਾਂ 'ਤੇ ਆਲੋਚਨਾ ਦਾ ਸਾਹਮਣਾ ਕੀਤਾ। ਉਹ ਏਜੰਸੀ ਦੀ ਅਗਵਾਈ ਕਰਨ ਵਾਲੇ ਪਹਿਲੇ ਅਫਰੀਕੀ ਹਨ ਅਤੇ ਇਕਲੌਤੇ ਡਾਇਰੈਕਟਰ ਜਨਰਲ ਹਨ, ਜੋ ਡਾਕਟਰ ਨਹੀਂ ਹਨ। ਉਹ WHO ਦੇ ਪਹਿਲੇ ਨੇਤਾ ਵੀ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਹੀ ਦੇਸ਼ ਵੱਲੋਂ ਸਮਰਥਨ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਬ੍ਰਿਸਬੇਨ 'ਚ 6 ਸਾਲਾ ਪੰਜਾਬੀ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਚੁੱਕੇ ਸਵਾਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News