ਮੈਲਬੌਰਨ ''ਚ ਪੰਜਾਬੀ ਦੀ ਦੁਕਾਨ ''ਚ ਚੋਰਾਂ ਨੇ ਬੋਲਿਆ ਧਾਵਾ, ਲੁੱਟ-ਖੋਹ ਕਰ ਕੇ ਹੋਏ ਫਰਾਰ

11/02/2017 12:12:03 PM

ਮੈਲਬੌਰਨ (ਬਿਊਰੋ)—ਆਸਟ੍ਰੇਲੀਆ ਦੇ ਪੱਛਮੀ ਮੈਲਬੌਰਨ 'ਚ ਨਕਾਬਪੋਸ਼ ਚੋਰਾਂ ਨੇ ਇਕ ਪੰਜਾਬੀ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਮੈਲਟਨ ਵੈਸਟ ਫੂਡਵਰਕ ਸੁਪਰਮਾਰਕੀਟ 'ਚ ਭੰਨ-ਤੋੜ ਕੀਤੀ ਅਤੇ ਪੰਜਾਬੀ ਦੀ ਦੁਕਾਨ ਲੁੱਟ ਲਈ। ਚੋਰ ਤਕਰੀਬਨ 50 ਹਜ਼ਾਰ ਡਾਲਰ ਦਾ ਸਾਮਾਨ ਲੁੱਟ ਕੇ ਲੈ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। 
ਚੋਰਾਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਬੋਲਟ ਕਟਰ ਅਤੇ ਚਾਕੂਆਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਸੁਪਰਮਾਰਕੀਟ ਦਾ ਗੇਟ ਆਪਣੀ ਗੱਡੀ ਨਾਲ ਬੰਨ੍ਹ ਕੇ ਪੁੱਟਿਆ ਅਤੇ ਦੁਕਾਨ ਲੁੱਟੀ।|ਕੈਮਰੇ ਵਿਚ ਰਿਕਾਰਡ ਹੋਈ ਵਾਰਦਾਤ ਅਤੇ ਮੌਕੇ 'ਤੇ ਗਵਾਹ ਜੋੜੇ ਮੁਤਾਬਕ ਚੋਰ ਇਸ ਕੰਮ ਦੇ ਮਾਹਰ ਲੱਗਦੇ ਸਨ। ਘਟਨਾ ਦਾ ਗਵਾਹ ਜੋੜਾ ਜੋ ਕਿ ਉੱਥੋਂ ਲੰਘ ਰਿਹਾ ਸੀ, ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਤਾਂ ਬਾਹਰ ਰਾਖੀ ਲਈ ਖੜ੍ਹੇ ਇਕ ਚੋਰ ਨੇ ਉਨ੍ਹਾਂ ਵੱਲ ਪਿਸਤੌਲ ਤਾਣ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਘਟਨਾ ਵਾਲੀ ਥਾਂ 'ਤੇ ਕੁਝ ਸਕਿੰਟ ਦੀ ਦੇਰੀ 'ਤੇ ਪੁੱਜੀ, ਉਦੋਂ ਤੱਕ ਚੋਰ ਸਾਮਾਨ ਚੋਰੀ ਕਰ ਕੇ ਦੌੜ ਗਏ। ਪੁਲਸ ਨੇ ਉਨ੍ਹਾਂ ਦਾ ਪਿਛਾ ਵੀ ਕੀਤਾ ਪਰ ਉਹ ਫਰਾਰ ਹੋਣ 'ਚ ਕਾਮਯਾਬ ਰਹੇ। 
ਦੁਕਾਨ ਦੇ ਮਾਲਕ ਦਾ ਹਰਮਨ ਢਿੱਲੋਂ ਹੈ, ਜੋ ਕਿ ਦੁਕਾਨ 'ਚ ਚੋਰੀ ਹੋਣ ਕਾਰਨ ਪਰੇਸ਼ਾਨੀ ਵਿਚ ਹੈ। ਹਰਮਨ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਬਹੁਤ ਹੀ ਮਿਹਨਤ ਨਾਲ ਖੁਦ ਦਾ ਬਿਜ਼ਨੈੱਸ ਸ਼ੁਰੂ ਕੀਤਾ ਸੀ। ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।


Related News