ਮੈਲਬੌਰਨ ''ਚ ਰੈਸਟੋਰੈਂਟ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ (ਤਸਵੀਰਾਂ)

05/10/2017 6:11:18 PM

ਮੈਲਬੌਰਨ— ਮੈਲਬੌਰਨ ''ਚ ਸਥਿਤ ਸਪਿਟਕੋ ਰੈਸਟੋਰੈਂਟ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਹ ਨੁਕਸਾਨਿਆ ਗਿਆ। ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਮੇਰੇ ਲਈ ਖੁਸ਼ਕਿਸਮਤੀ ਵਾਲੀ ਗੱਲ ਇਹ ਰਹੀ ਕਿ ਜਦੋਂ ਅਜਿਹਾ ਹੋਇਆ ਤਾਂ ਉਸ ਸਮੇਂ ਅੰਦਰ ਕੋਈ ਗਾਹਕ ਮੌਜੂਦ ਨਹੀਂ  ਸੀ। ਇਸ ਦੋ ਮੰਜ਼ਲਾਂ ਸਪਿਟਕੋ ਰੈਸਟੋਰੈਂਟ ''ਚੋਂ ਧੂੰਆਂ ਨਿਕਲ ਰਿਹਾ ਸੀ। ਫਾਇਰਫਾਈਟਰਜ਼ ਅਧਿਕਾਰੀਆਂ ਨੇ ਅੱਗ ''ਤੇ ਕਿਸੇ ਤਰ੍ਹਾਂ ਕਾਬੂ ਪਾਇਆ। ਰੈਸਟੋਰੈਂਟ ਦੇ ਅੰਦਰ ਮੌਜੂਦ ਦੋ ਕਰਮਚਾਰੀ ਅੱਗ ''ਚੋਂ ਬਚ ਨਿਕਲ ''ਚ ਕਾਮਯਾਬ ਰਹੇ।
ਰੈਸਟੋਰੈਂਟ ਦੇ ਮਾਲਕ ਜੌਨਸ ਗੋਨੀਸ ਨੇ ਕਿਹਾ ਕਿ ਉਹ ਅੰਦਰ ਜਾ ਕੇ ਸਮਾਨ ਦਾ ਸਰਵੇਖਣ ਨਹੀਂ ਕਰ ਸਕਿਆ ਕਿ ਇਸ ਅੱਗ ''ਚ ਕਿੰਨਾ ਕੁ ਸਮਾਨ ਸੜ ਗਿਆ ਹੈ। ਉਸ ਨੇ ਕਿਹਾ ਕਿ ਮੇਰੀ ਲਈ ਖੁਸ਼ਕਿਸਮਤੀ ਇਹ ਰਹੀ ਕਿ ਇਹ ਘਟਨਾ ਰਾਤ ਦੇ ਸਮੇਂ ਉਸ ਸਮੇਂ ਵਾਪਰੀ, ਜਦੋਂ ਕੋਈ ਗਾਹਕ ਅੰਦਰ ਮੌਜੂਦ ਨਹੀਂ ਸੀ। ਮੇਰੇ ਲਈ ਇਹ ਰਾਹਤ ਦੀ ਖਬਰ ਹੈ ਇਕ ਸਭ ਠੀਕ ਹੈ ਅਤੇ ਸਭ ਕੁਝ ਠੀਕ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਰੈਸਟੋਰੈਂਟ ਨੂੰ ਅੱਗੇ ਹੇਠਲੀ ਮੰਜ਼ਲ ''ਚ ਲੱਗੀ ਅਤੇ ਇਹ ਫੈਲ ਕੇ ਦੂਜੀ ਮੰਜ਼ਲ ਤੱਕ ਪਹੁੰਚ ਗਈ।

Tanu

News Editor

Related News