ਮੈਲਬੌਰਨ ਸਥਿਤ ਘਰ ''ਚੋਂ ਮ੍ਰਿਤਕ ਮਿਲੀ ਔਰਤ, ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

01/27/2018 2:10:13 PM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇਕ ਵਿਅਕਤੀ ਨੇ 41 ਸਾਲਾ ਔਰਤ ਦਾ ਚਾਕੂ ਨਾਲ ਕਈ ਵਾਰ ਕਰ ਕੇ ਕਤਲ ਕਰ ਦਿੱਤਾ। ਮੈਲਬੌਰਨ ਪੁਲਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ 'ਤੇ ਕਤਲ ਕਰਨ ਦਾ ਦੋਸ਼ ਲਾਇਆ ਹੈ। ਇਹ ਘਟਨਾ ਅੱਧੀ ਰਾਤ ਨੂੰ ਮੈਲਬੌਰਨ ਦੇ ਛੋਟੇ ਇਲਾਕੇ ਹਾਲਮ 'ਚ ਵਾਪਰੀ। ਐਮਰਜੈਂਸੀ ਅਧਿਕਾਰੀ ਜਦੋਂ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ 41 ਸਾਲਾ ਔਰਤ ਘਰ 'ਚ ਮ੍ਰਿਤਕ ਮਿਲੀ, ਜਿਸ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਇਸ ਘਟਨਾ ਦੇ ਸੰਬੰਧ 'ਚ ਪੁਲਸ ਨੇ 43 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਸ ਦਾ ਨਾਂ ਡਗਲਸ ਯੂਸਟੈਸ ਹੈ ਜੋ ਕਿ ਔਰਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪੁਲਸ ਉਸ ਨੂੰ ਗ੍ਰਿਫਤਾਰ ਕਰ ਕੇ ਪੁਲਸ ਸਟੇਸ਼ਨ ਲੈ ਗਈ।
ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਧੀ ਰਾਤ ਨੂੰ ਘਰ ਅੰਦਰੋਂ ਚੀਕਣ ਦੀਆਂ ਆਵਾਜ਼ਾਂ ਸੁਣੀਆਂ। ਇਕ ਗੁਆਂਢੀ ਨੇ ਦੱਸਿਆ ਕਿ ਚੀਕਣ ਦੀਆਂ ਆਵਾਜ਼ ਬਹੁਤ ਉੱਚੀ ਸਨ। ਮੈਂ ਜਾਣਦਾ ਸੀ ਕਿ ਕੁਝ ਤਾਂ ਗਲਤ ਹੋਇਆ ਸੀ, ਜਿਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਸਿਰਫ ਪੁਲਸ ਨੂੰ ਬੁਲਾਵਾਂਗਾ। ਪੁਲਸ ਅਤੇ ਫੋਰੈਂਸਿਕ ਟੀਮ ਦੇ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ। ਫੋਰੈਂਸਿਕ ਜਾਂਚ ਟੀਮ ਦੇ ਅਧਿਕਾਰੀਆਂ ਨੇ ਖੂਨ ਵਾਲੇ ਕਮਰੇ ਦੀ ਜਾਂਚ ਕੀਤੀ। ਪੁਲਸ ਦੋਸ਼ੀ ਵਿਅਕਤੀ ਡਗਲਸ ਯੂਸਟਾਸ ਤੋਂ ਪੁਲਸ ਪੁੱਛ-ਗਿੱਛ ਕਰ ਰਹੀ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ।


Related News