ਮੈਲਬੌਰਨ 'ਚ ਜਲੰਧਰ ਦੇ ਗਿਰੀਸ਼ ਨਾਗਪਾਲ ਨੇ ਜਿੱਤਿਆ ਸੋਨ ਤਮਗਾ

Thursday, Oct 17, 2019 - 02:34 PM (IST)

ਮੈਲਬੌਰਨ 'ਚ ਜਲੰਧਰ ਦੇ ਗਿਰੀਸ਼ ਨਾਗਪਾਲ ਨੇ ਜਿੱਤਿਆ ਸੋਨ ਤਮਗਾ

ਮੈਲਬੌਰਨ (ਮਨਦੀਪ ਸਿੰਘ ਸੈਣੀ)— ਬੀਤੇ ਦਿਨ ਮੈਲਬੌਰਨ ਵਿਚ WFF Victorian State Championship ਕਰਵਾਈ ਗਈ। ਇਸ ਵਿਚ ਸੂਬੇ ਭਰ ਤੋਂ 45 ਦੇ ਕਰੀਬ ਬਾਡੀ ਬਿਲਡਰ ਮੁੰਡੇ-ਕੁੜੀਆਂ ਨੇ ਹਿੱਸਾ ਲਿਆ। ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਜ਼ਿਲਾ ਜਲੰਧਰ ਨਾਲ ਸਬੰਧਤ ਗਿਰੀਸ਼ ਨਾਗਪਾਲ ਨੇ 75 ਕਿਲੋ ਭਾਰ ਵਰਗ ਦੀ ਪਰਫਾਰਮੈਂਸ ਸ਼੍ਰੇਣੀ ਵਿਚ ਸੋਨ ਤਮਗਾ ਹਾਸਲ ਕੀਤਾ ਹੈ। 

ਇੱਥੇ ਦੱਸ ਦਈਏ ਕਿ ਗਿਰੀਸ਼ ਨੇ ਆਪਣਾ ਬਾਡੀ ਬਿਲਡਿੰਗ ਕਰੀਅਰ 2017 ਵਿਚ ਸ਼ੁਰੂ ਕੀਤਾ  ਸੀ ਅਤੇ ਉਦੋਂ ਹੋਏ ਮੁਕਾਬਲੇ ਵਿਚ ਉਸ ਨੂੰ ਕਾਂਸੇ ਦਾ ਤਗਮਾ ਹਾਸਲ ਹੋਇਆ ਸੀ। ਫਿਰ ਸਖਤ ਮਿਹਤਨ ਅਤੇ ਦ੍ਰਿੜ੍ਹ ਇਰਾਦੇ ਨਾਲ ਉਸ ਨੇ ਸਾਲ 2018 ਵਿਚ ਵੀ ਬਾਡੀ ਬਿਲਡਿੰਗ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਸੋਨ ਤਮਗਾ ਜਿੱਤਿਆ। ਹੁਣ ਇਸ ਸਾਲ ਵੀ ਲਗਾਤਾਰ ਦੂਜੀ ਵਾਰੀ performance categoery ਵਿਚ ਸੋਨ ਤਮਗਾ ਜਿੱਤ ਕੇ ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰੇ ਦਾ ਨਾਮ ਰੋਸ਼ਨ ਕੀਤਾ ਹੈ। 

ਹੁਣ ਗਿਰੀਸ਼ 27 ਅਕਤੂਬਰ ਨੂੰ ਮੈਲਬੌਰਨ ਵਿਚ ਹੋਣ ਵਾਲੇ ਕੌਮੀ ਬਾਡੀ ਬਿਲਡਿੰਗ ਮੁਕਾਬਲੇ ਲਈ ਤਿਆਰੀ ਕਰ ਰਿਹਾ ਹੈ। ਗਿਰੀਸ਼ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਅਤੇ ਪਰਿਵਾਰ ਨੂੰ ਦੇ ਰਿਹਾ ਹੈ।


author

Vandana

Content Editor

Related News